ਵਾਸ਼ਿੰਗਟਨ-ਅਮਰੀਕੀ ਫੌਜ ਨੇ ਇਰਾਕ ਦੇ ਅਨਬਾਰ ਸੂਬੇ 'ਚ ਇਕ ਪਿੰਡ 'ਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦਾ ਕਬਜ਼ਾ ਹੋ ਜਾਣ ਕਾਰਨ ਆਪਣੇ ਘਰਾਂ ਨੂੰ ਛੱਡ ਕੇ ਭੱਜੇ ਅਲਬੂ ਨਿਮਰ ਆਦਿਵਾਸੀਆਂ ਲਈ ਹੈਲੀਕਾਪਟਰ ਰਾਹੀਂ ਖਾਣਾ ਅਤੇ ਹੋਰ ਸਹਾਇਤਾ ਸਮੱਗਰੀ ਸੁੱਟੀ ਗਈ। ਇਰਾਕੀ ਸਰਕਾਰ ਦੀ ਅਪੀਲ 'ਤੇ ਉਨ੍ਹਾਂ ਨੇ ਅਲ ਅਸਦ ਹਵਾਈ ਫੌਜ ਅੱਡੇ 'ਤੇ ਖਾਣੇ ਦੇ 7 ਹਜ਼ਾਰ ਤੋਂ ਜ਼ਿਆਦਾ ਪੈਕਟ ਸੁੱਟੇ, ਜਿਸ ਨੂੰ ਫੌਜੀਆਂ ਨੇ ਇੱਕਠਾ ਕਰਕੇ ਅਲਬੂ ਨਿਮਰ ਆਦਿਵਾਸੀ ਨੂੰ ਵੰਡਿਆ। ਇਹ ਆਦਿਵਾਸੀ ਪਿੰਡ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਲੱਗੇ ਆਈ.ਐਸ. ਅੱਤਵਾਦੀਆਂ ਨਾਲ ਕਈ ਹਫਤਿਆਂ ਤੋਂ ਲੜਾਈ ਲੜ ਰਹੇ ਸਨ ਅੰਤ ਆਈ.ਐਸ. ਨੇ ਵੀਰਵਾਰ ਨੂੰ ਇਨ੍ਹਾਂ ਦੇ ਪਿੰਡ 'ਤੇ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਇਨ੍ਹਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਭੱਜਣ 'ਤੇ ਮਜ਼ਬੂਰ ਹੋਣਾ ਪਿਆ।
ਜਮਾਤ-ਏ-ਇਸਲਾਮੀ ਮੁਖੀ ਨੂੰ ਮੌਤ ਦੀ ਸਜ਼ਾ
NEXT STORY