ਕੋਲੰਬੋ-ਸ਼੍ਰੀਲੰਕਾ 'ਚ ਦੱਖਣੀ ਮੱਧ ਖੇਤਰ ਸਥਿਤ ਹਲਦੁਮੁੱਲਾ ਕਸਬੇ 'ਚ ਬੁੱਧਵਾਰ ਨੂੰ ਹੋਈ ਭਿਆਨਕ ਬਾਰਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 500 ਲੋਕਾਂ ਦੀ ਮੌਤ ਹੋ ਜਾਣ ਦੀ ਸ਼ੰਕਾ ਹੈ। ਪੁਲਸ ਬੁਲਾਰੇ ਅਜੀਤ ਰੋਹਾਨਾ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੇ ਸ਼ਿਕਾਰ ਹੋਏ ਪਿੰਡ 'ਚੋਂ 150 ਤੋਂ ਜ਼ਿਆਦਾ ਪਰਿਵਾਰ ਸਨ। ਮਲਬੇ 'ਚ 500 ਲੋਕਾਂ ਦੇ ਦਬੇ ਹੋਣ ਦੀ ਸ਼ੰਕਾ ਹੈ, ਜਿਨ੍ਹਾਂ 'ਚੋਂ ਕਿਸੇ ਦੇ ਜਿਊਂਦੇ ਹੋਣ ਦੀ ਕੋਈ ਉਮੀਦ ਨਹੀਂ ਹੈ।
ਪੂਰੇ ਇਲਾਕੇ 'ਚ ਭਾਰੀ ਬਾਰਸ਼ ਨਾਲ 140 ਘਰ ਨੁਕਸਾਨੇ ਗਏ ਤੇ ਹੁਣ ਤੱਕ 10 ਲਾਸ਼ਾਂ ਨੂੰ ਕੱਢਿਆ ਜਾ ਚੁੱਕਿਆ ਹੈ। ਪੁਲਸ, ਫੌਜ ਅਤੇ ਸੂਬਾ ਸੰਚਾਲਿਤ ਆਫਤ ਪ੍ਰਬੰਧ ਕੇਂਦਰ (ਡੀ.ਐਮ.ਸੀ. ਰਾਹਤ ਅਤੇ ਬਚਾਅ ਕੰਮ 'ਚ ਲੱਗਿਆ ਹੋਇਆ ਹੈ। ਹਵਾਈ ਫੌਜ ਦੇ ਬੁਲਾਰੇ ਗਿਹਾਨ ਸੇਨੇਵਿਰਤਰੇ ਨੇ ਦੱਸਿਆ ਕਿ ਰਾਹਤ ਕੰਮ 'ਚ ਬੇਲ, 212 ਹੈਲੀਕਾਪਟਰ ਨੂੰ ਲਗਾਇਆ ਗਿਆ ਹੈ।
ਆਈ.ਐਸ.ਨੇ ਗੈਸ ਦੇ 3 ਖੂਹਾਂ 'ਤੇ ਕੀਤਾ ਕਬਜ਼ਾ
NEXT STORY