ਲਾਸ ਏਂਜਲਸ— ਅਮਰੀਕਾ ਦੇ ਕੈਲੀਫੋਰਨੀਆ ਵਿਚ ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਅਤੇ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ 21 ਦਿਨਾਂ ਤੱਕ ਵੱਖ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਪੂਰੀ ਦੁਨੀਆ ਦੇ ਸਾਹਮਣੇ ਇਕ ਗੰਭੀਰ ਖਤਰੇ ਦੇ ਰੂਪ ਵਿਚ ਉਭਰੇ ਇਬੋਲਾ ਵਾਇਰਸ ਨੂੰ ਅਮਰੀਕਾ ਦੇ ਸਾਰੇ ਸੂਬੇ ਇਸ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਵਰਤਣ ਲੱਗੇ ਹਨ। ਇਸ ਕ੍ਰਮ ਵਿਚ ਕੈਲੀਫੋਰਨੀਆ ਦੇ ਸਿਹਤ ਅਧਿਕਾਰੀਆਂ ਨੇ ਇਹ ਹੁਕਮ ਜਾਰੀ ਕੀਤਾ ਹੈ।
ਕੈਲੀਫੋਰਨੀਆ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਰਾਨ ਚੈਪਮੇਨ ਨੇ ਕਿਹਾ ਕਿ ਇਸ ਵਾਇਰਸ ਦੇ ਨਾਲ ਪੀੜਤ ਲੋਕਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਵੀ ਨੂੰ ਸਾਵਧਾਨੀ ਦੇ ਤੌਰ 'ਤੇ ਵੱਖ ਰੱਖਿਆ ਜਾਣਾ ਚਾਹੀਦਾ ਹੈ ਪਰ ਜੋ ਲੋਕ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿਚ ਨਹੀਂ ਆਏ ਹਨ, ਉਨ੍ਹਾਂ ਨੂੰ ਵੱਖ ਨਹੀਂ ਰੱਖਿਆ ਜਾਣਾ ਚਾਹੀਦਾ।
ਸਿਹਤ ਬੀਮਾ ਘੋਟਾਲਾ : ਭਾਰਤੀ-ਅਮਰੀਕੀ ਨੂੰ ਚਾਰ ਸਾਲ ਦੀ ਕੈਦ
NEXT STORY