ਨਿਊਯਾਰਕ- ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਐਪਲ ਕੰਪਨੀ ਦੇ ਸੀ.ਈ.ਓ. ਟਿਮ ਕੁੱਕ ਸਮਲਿੰਗੀ ਹਨ ਅਤੇ ਇਹ ਉਨ੍ਹਾਂ ਨੇ ਖੁੱਦ ਸਵੀਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਮੈਂ ਸਮਲਿੰਗੀ ਹਾਂ ਅਤੇ ਮੈਨੂੰ ਖੁਦ 'ਤੇ ਮਾਣ ਹੈ'। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਤੋਂ ਕਦੇ ਇਨਕਾਰ ਨਹੀਂ ਕੀਤਾ ਕਿ ਮੈਂ ਸਮਲਿੰਗੀ ਨਹੀਂ ਹਾਂ ਅਤੇ ਭਗਵਾਨ ਨੇ ਮੈਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ। ਦੱਸ ਦਈਏ ਇਸ ਤੋਂ ਪਹਿਲਾਂ ਸੀ.ਐਨ.ਬੀ.ਸੀ. ਚੈਨਲ ਦੇ ਸਹਿ ਐਂਕਰ ਸਿਮਾਨ ਹੋਬਸ ਇਕ ਪ੍ਰੋਗਰਾਮ ਦੇ ਪੈਨਲ 'ਚ ਸ਼ਾਮਲ ਸੀ ਜੋ ਚੋਟੀ ਦੀ ਅਮਰੀਕੀ ਕੰਪਨੀਆਂ ਦੇ ਉਨ੍ਹਾਂ ਸਮਲਿੰਗੀ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਯੌਨ ਬਿਰਤੀ ਨੂੰ ਲੈ ਕੇ ਚਰਚਾ ਕਰ ਰਹੇ ਸੀ, ਜਿਨ੍ਹਾਂ ਨੇ ਆਪਣੀ ਇਸ ਨਾਲ ਜੁੜੀ ਜਾਣਕਾਰੀ ਜਨਤਕ ਰੂਪ ਨਾਲ ਜ਼ਾਹਿਰ ਨਹੀਂ ਕੀਤੀ।
ਪੈਨਲ ਦੇ ਮੈਂਬਰਾਂ 'ਚ ਨਿਊਯਾਰਕ ਟਾਈਮਸ ਦੇ ਸਤੰਭਕਾਰ ਜਿਮ ਸਟੀਵਰਟ ਸ਼ਾਮਲ ਸਨ ਜਿਨ੍ਹਾਂ ਨੇ ਖੁੱਦ ਆਪਣੇ ਸਮਲਿੰਗੀ ਹੋਣ ਦੀ ਗੱਲ ਸਵੀਕਾਰ ਕੀਤੀ ਹੋਈ ਹੈ। ਸਟੀਵਰਟ ਨੇ ਚਰਚਾ ਦੌਰਾਨ ਕਿਹਾ ਕਿ ਉਨ੍ਹਾਂ ਨੇ ਕਈ ਸੀ.ਈ.ਓਜ਼ ਨਾਲ ਗੱਲ ਕੀਤੀ ਹੈ, ਜਿਨ੍ਹਾਂ ਦੇ ਸਮਲਿੰਗੀ ਹੋਣ ਦੀ ਉਨ੍ਹਾਂ ਨੂੰ ਜਾਣਕਾਰੀ ਹੈ ਪਰ ਉਹ ਆਪਣੇ ਅਨੁਭਵ ਨੂੰ ਜਨਤਕ ਰੂਪ ਨਾਲ ਨਹੀਂ ਸਾਂਝਾ ਕਰਨਾ ਚਾਹੁੰਦੇ। ਇਸ ਗੱਲ 'ਤੇ ਹੋਬਸ ਨੇ ਹਸਤਾਖਰ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟਿਮ ਕੁੱਕ ਐਪਲ ਦੇ ਮੁੱਖ ਤੌਰ 'ਤੇ ਆਪਣੇ ਸਮਲਿੰਗੀ ਹੋਣ ਦੀ ਗੱਲ ਨੂੰ ਲੈ ਕੇ ਵੋਕਲ ਹਨ। ਇਸ ਤਰ੍ਹਾਂ ਹੀ ਨਹੀਂ? ਹੋਬਸ ਦੀ ਇਸ ਟਿੱਪਣੀ 'ਤੇ ਪੈਨਲ 'ਚ ਸਨਾਟਾ ਛਾ ਗਿਆ ਪਰ ਹੋਬਸ ਨੇ ਆਪਣੀ ਗੱਲ ਸਹੀ ਕਰਦੇ ਹੋਏ ਕਿਹਾ ਕਿ ਕੀ ਇਹ ਗੱਲਤੀ ਸੀ।
ਇਸ ਦੇ ਬਾਅਦ ਸਟੀਵਰਟ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਕਿਸੇ ਵਿਅਕਤੀ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਜੋ ਸਮਲਿੰਗੀ ਹੋਵੇ ਜਾਂ ਨਾ ਹੋਵੇ। ਹਫਿੰਗਟਨ ਪੋਸਟ ਦੀ ਇਕ ਖਬਰ ਅਨੁਸਾਰ 53 ਸਾਲਾ ਕੁੱਕ ਆਪਣੀ ਯੌਨ ਬਿਰਤੀ ਨੂੰ ਲੈ ਕੇ ਵੋਕਲ ਨਹੀਂ ਹਨ ਅਤੇ ਇਸ ਨੂੰ ਲੈ ਕੇ ਕਦੇ ਵੀ ਜਨਤਕ ਰੂਪ ਨਾਲ ਕੁਝ ਨਹੀਂ ਕਿਹਾ ਹੈ। ਪਿੱਛਲੇ ਸਾਲ ਕੁੱਕ ਨੂੰ ਆਊਟ ਮੈਗਜ਼ਿਨ ਦੀ 2013 ਪਾਵਰ ਲਿਸਟ 'ਚ ਸਭ ਤੋਂ ਪ੍ਰਭਾਵਸ਼ਾਲੀ ਐਲਜੀਬੀਟੀ (ਲੈਸਬਿਅਨ ਗੇ, ਬਾਈਸੈਕਸੂਅਲ ਅਤੇ ਟ੍ਰਾਂਸਜੇਂਡਰ) ਸ਼ਖਸੀਅਤ ਦੱਸਿਆ ਗਿਆ ਸੀ।
ਪੰਜ ਭਾਰਤੀ ਮਛੇਰਿਆਂ ਨੂੰ ਸ਼੍ਰੀਲੰਕਾ 'ਚ ਸਜ਼ਾ-ਏ-ਮੌਤ
NEXT STORY