ਨਵੀਂ ਦਿੱਲੀ- ਵਿਦੇਸ਼ਾਂ ’ਚ ਜਮ੍ਹਾ ਭਾਰਤੀਆਂ ਦੇ ਕਾਲੇ ਧਨ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ’ਚ ਤੇਜ਼ੀ ਦੇ ਵਿਚਾਲੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਇਨਕਮ ਟੈਕਸ ਨੂੰ ਕਿਹਾ ਕਿ ਉਹ ਦੇਸ਼ ’ਚ ਕਾਲੇ ਧਨ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਉਨ੍ਹਾਂ ਖੇਤਰਾਂ ਦਾ ਪਿੱਛਾ ਕਰਨ ਜਿੱਥੇ ਇਸ ਤਰ੍ਹਾਂ ਦੇ ਮਾਮਲੇ ਵੱਧ ਹਨ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਟੈਕਸ ਦਾ ਆਧਾਰ ਵਧਾਉਣ ਦੇ ਦੌਰਾਨ ਇਨਕਮ ਟੈਕਸਪੇਅਰਜ਼ ਨਾਲ ਦੋਸਤਾਨਾ ਰੁਖ ਅਪਣਾਉਣ।
ਜੇਟਲੀ ਨੇ ਕਿਹਾ ਕਿ ਮਾਲੀਆ ਵਿਭਾਗ ਦੇ ਅਧਿਕਾਰੀ ਘਰੇਲੂ ਕਾਲੇ ਧਨ ਤੋਂ ਧਿਆਨ ਨਾ ਹਟਾਉਣ ਕਿਉਂਕਿ ਇਹ ਵੀ ਵੱਡੇ ਪੈਮਾਨੇ ਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲੇ ਧਨ ਨੂੰ ਫੜਨ ਅਤੇ ਉਸ ਦੇ ਲੱਗਣ ਵਾਲੇ ਟੈਕਸ ਦੀ ਵਸੂਲੀ ਨਾਲ ਵਿਭਾਗ ਨੂੰ ਆਪਣੇ ਟੈਕਸ ਇੱਕਠਾ ਕਰਨ ਦੇ ਟੀਚੇ ਨੂੰ ਹਾਸਲ ਕਰਨ ’ਚ ਮਦਦ ਮਿਲੇਗੀ। ਜੇਟਲੀ ਸਾਰੇ ਦੇਸ਼ ਤੋਂ ਆਏ ਇਨਕਮ ਟੈਕਸ ਵਿਭਾਗ ਦੇ ਪ੍ਰਧਾਨ ਮੁੱਖ ਕਮਿਸ਼ਨਰ, ਪ੍ਰਧਾਨ ਮਹਾਨਿਰਦੇਸ਼ਕਾਂ ਅਤੇ ਇਨਕਮ ਟੈਕਸ ਵਿਭਾਗ ਦੇ ਪ੍ਰਮੁੱਖ ਕਮਿਸ਼ਨਰਾਂ ਦੀ ਸਮੀਖਿਆ ਬੈਠਕ ਨੂੰ ਸੰਬੋਧਨ ਕਰ ਰਹੇ ਸਨ।
ਆਈ.ਓ.ਬੀ. ਨੂੰ 245 ਕਰੋੜ ਰੁਪਏ ਦਾ ਘਾਟਾ
NEXT STORY