ਜਲੰਧਰ- ਇਕ ਨਵੰਬਰ ਨੂੰ ਸੂਬਾ ਬੰਦ ਪ੍ਰਦਰਸ਼ਨ ਦੌਰਾਨ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ 'ਚ ਇਕੱਲਾ ਨਿਹੰਗ ਸਿੰਘ ਜਲੰਧਰ ਪੁਲਸ 'ਤੇ ਭਾਰੀ ਪੈ ਗਿਆ। ਦਰਅਸਲ ਜਦੋਂ ਪ੍ਰਦਰਸ਼ਨਕਾਰੀ ਚੌਂਕ 'ਚ ਇਕੱਠੇ ਹੋਏ ਤਾਂ ਪੁਲਸ ਨੇ ਉਨ੍ਹਾਂ ਨੂੰ ਥਾਂ 'ਤੇ ਹੀ ਰੋਕਣ ਦੀ ਕੋਸ਼ਿਸ਼ ਕੀਤੀ। ਕਾਫੀ ਸਮੇਂ ਤੱਕ ਸਾਰਿਆਂ ਨੂੰ ਰੁੱਕਿਆ ਹੋਇਆ ਦੇਖ ਕੇ ਨਿੰਹਗ ਸਿੰਘ ਜੋਸ਼ 'ਚ ਆ ਗਿਆ।
ਇਕ ਪੁਲਸ ਅਧਿਕਾਰੀ ਵਲੋਂ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਅਧਿਕਾਰੀ ਨੂੰ ਧੱਕਾ ਮਾਰ ਕੇ ਬਾਕੀਆਂ ਦਾ ਰਾਹ ਬਣਵਾ ਦਿੱਤਾ। ਦੇਖਦੇ-ਦੇਖਦੇ ਸਾਰੀ ਸੰਗਤ ਅੱਗੇ ਨੂੰ ਵੱਧ ਗਈ।
ਮੋਗੇ 'ਚ ਜ਼ਬਰੀ ਦੁਕਾਨਾਂ ਬੰਦ ਕਰਵਾ ਰਹੇ ਸਿੱਖ ਨੌਜਵਾਨ ਗ੍ਰਿਫਤਾਰ (ਦੇਖੋ ਤਸਵੀਰਾਂ)
NEXT STORY