ਤਪਾ ਮੰਡੀ (ਸਮੀਰ,ਢੀਂਗਰਾ) : ਸ਼ਨੀਵਾਰ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਸ਼ਹਿਰ ਅੰਦਰ ਬੰਦ ਦਾ ਅਸਰ ਵੇਖਣ ਨੂੰ ਨਹੀਂ ਮਿਲਿਆ ਅਤੇ ਬਾਜ਼ਾਰ ਆਮ ਵਾਂਗ ਖੁੱਲੇ ਰਹੇ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਵੀ ਖੁੱਲੀਆਂ ਰਹੀਆਂ। ਦੂਜੇ ਪਾਸੇ ਤਪਾ ਪੁਲਸ ਵਲੋਂ ਬੰਦ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਡੀ.ਐਸ.ਪੀ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਥਾਂ-ਥਾਂ 'ਤੇ ਨਾਕਾਬੰਦੀ ਕੀਤੀ ਹੋਈ ਸੀ।
ਢਿੱਲਵਾਂ ਡਰੇਨ ਕੋਲ ਲਗਾਏ ਗਏ ਨਾਕੇ 'ਤੇ ਤੈਨਾਤ ਏ.ਐਸ.ਆਈ. ਗੁਰਦੇਵ ਸਿੰਘ, ਹੌਲਦਾਰ ਤੇਜਿੰਦਰ ਸਿੰਘ, ਗੁਰਮੇਲ ਸਿੰਘ, ਕਰਮਜੀਤ ਸਿੰਘ ਅਤੇ ਜਸਪਾਲ ਸਿੰਘ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਹਾਲ ਰੱਖਿਆ ਜਾਵੇਗਾ। ਖ਼ਬਰ ਲਿਖ਼ੇ ਜਾਣ ਤਕ ਸ਼ਹਿਰ ਅੰਦਰ ਮਾਹੌਲ ਆਮ ਵਾਂਗ ਸੀ।
ਅੰਮ੍ਰਿਤਸਰ 'ਚ ਰੇਲ ਰੋਕਣ ਦੀ ਅਸਫਲ ਕੋਸ਼ਿਸ਼, ਸਿੱਖ ਆਗੂ ਗ੍ਰਿਫਤਾਰ (ਵੀਡੀਓ)
NEXT STORY