ਦੀਨਾਨਗਰ (ਕਪੂਰ)- ਅਧੀਨ ਸੇਵਾ ਕਮਿਸ਼ਨ (ਐੱਸ.ਐੱਸ.ਸੀ ) ਵਲੋਂ ਅਗਸਤ 2014 ਵਿਚ 1006 ਡਾਟਾ ਐਂਟਰੀ ਆਪਰੇਟਰ ’ਤੇ 971 ਐੱਲ.ਡੀ.ਸੀ ਦੇ ਆਹੁਦਿਆਂ ਨੂੰ ਭਰਨ ਦੇ ਲਈ ਆਨ ਲਾਈਨ ਬਿਨੈ ਪੱਤਰ ਮੰਗੇ ਸੀ। ਪੰਜਾਬ ਤੋਂ ਹੀ ਲੱਖਾਂ ਬੱਚਿਆਂ ਨੇ ਇਨ੍ਹਾਂ ਆਸਾਮੀਆਂ ਦੇ ਲਈ ਆਨ ਲਾਈਨ ਬਿਨੈ ਪੱਤਰ ਕੀਤਾ ਸੀ। ਕਮਿਸ਼ਨ ਵਲੋਂ ਇਨ੍ਹਾਂ ਆਸਾਮੀਆਂ ਦੀ ਪ੍ਰੀਖਿਆ ਨੂੰ 2 ਤੇ 9 ਨਵੰਬਰ ਨੂੰ ਲੈਣਾ ਤੈਅ ਕੀਤਾ ਸੀ। ਜਿਸ ਦੇ ਤਹਿਤ 22 ਅਕਤੂਬਰ ਨੂੰ ਇਨ੍ਹਾਂ ਪ੍ਰੀਖਿਆਵਾਂ ਦੇ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਲਈ ਵੈਬਸਾਈਟ ਵਿਚ ਪਾ ਦਿੱਤੇ ਗਏ ਪਰ ਚਾਰ ਦਿਨ ਬਾਅਦ 26 ਅਕਤੂਰ ਤੋਂ ਲੈ ਕੇ ਅੱਜ ਤੱਕ ਕਮਿਸ਼ਨ ਦੀ ਵੈਬਸਾਈਟ ਵਿਚ ਉਵਰ ਲੋਡਿੰਗ ਤੇ ਟੈਕਨੀਕਲ ਖਰਾਬੀ ਨਾਲ ਹਜ਼ਾਰਾਂ ਵਿਦਿਆਰਥੀ ਪ੍ਰੀਖਿਆ ਦੇ ਲਈ ਐਡਮਿਟ ਕਾਰਡ ਡਾਊਨ ਲੋਡ ਨਹੀਂ ਕਰ ਸਕੇ ਹਨ।
ਜਿਸ ਦੇ ਕਾਰਨ ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਪ੍ਰੀਖਿਆ ਵਿਚ ਪ੍ਰਵੇਸ਼ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਨੀਲ ਕੁਮਾਰ, ਅਜੇ ਕੁਮਾਰ, ਰੀਟਾ ਸੈਣੀ ਤੇ ਹੋਰ ਕਈ ਵਿਦਿਆਰਥੀਆਂ ਨੇ ਦੱਸਿਆ ਕਿ ਐਡਮਿਟ ਕਾਰਡ ਡਾਊਨਲੋਡ ਨਾ ਹੋਣ ਬਾਰੇ ਉਹ ਕਈ ਵਾਰ ਕਮਿਸ਼ਨ ਦੀ ਹੈਲਪਲਾਈਨ ਤੇ ਵੀ ਕਾਲ ਕਰ ਚੁੱਕੇ ਹਨ ਪਰ ਉੁਨ੍ਹਾਂ ਵੱਲੋਂ ਛੇਤੀ ਹੀ ਵੈਬਸਾਈਟ ਠੀਕ ਹੋ ਜਾਣ ਦੀ ਗੱਲ ਕਹੀ ਜਾਂਦੀ ਹੈ ਪਰ ਅੱਜ ਤੱਕ ਵੈਬਸਾਈਟ ਠੀਕ ਨਾ ਹੋਣ ਦੇ ਕਾਰਨ ਇਹ ਸਾਰੇ ਲੋਕ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਨੇ ਕਮਿਸ਼ਨਰ ਤੋਂ ਉਕਤ ਪ੍ਰੀਖਿਆ ਰੱਦ ਕਰਕੇ ਫਿਰ ਇਸ ਦੀ ਨਵੀਂ ਮਿਤੀ ਤੈਅ ਕਰਕੇ ਪ੍ਰੀਖਿਆ ਲੈਣ ਦੀ ਮੰਗ ਕੀਤੀ ਹੈ।
ਜੋਤੀ ਨੂਰਾਂ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੀਤੇ ਖੁਲਾਸੇ
NEXT STORY