ਲੁਧਿਆਣਾ (ਮਹੇਸ਼)-ਬੜੇ ਹੀ ਯੋਜਨਾਬੱਧ ਢੰਗ ਨਾਲ ਚਲ ਰਹੇ ਅਫੀਮ ਤਸਕਰੀ ਦੇ ਇਕ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਕਰਾਈਮ ਬਰਾਂਚ ਨੇ 60 ਸਾਲਾ ਇਕ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਉਮਦਾ ਕਿਸਮ ਦੀ 2 ਕਿਲੋ ਅਫੀਮ ਬਰਾਮਦ ਕੀਤੀ ਹੈ, ਜੋ ਕਿ ਰਾਜਸਥਾਨ ਤੋਂ ਤਸਕਰੀ ਕਰਕੇ ਇਥੇ ਲਿਆਂਦੀ ਗਈ ਸੀ। ਜ਼ਬਤ ਕੀਤੀ ਗਈ ਅਫੀਮ ਦੀ ਮਾਰਕੀਟ ਵੈਲਿਯੂ ਕਰੀਬ 2 ਲੱਖ ਰੁਪਏ ਦੱਸੀ ਜਾ ਰਹੀ ਹੈ।
ਅਸਿਸਟੈਂਟ ਕਮਿਸ਼ਨਰ ਪੁਲਸ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਮਹਿੰਦਰ ਸਿੰਘ ਨੂੰ ਪੁਲਸ ਪਾਰਟੀ ਸ਼ੁੱਕਰਵਾਰ ਬਾਅਦ ਦੁਪਹਿਰ ਕਰੀਬ 4 ਵਜੇ ਪਿੰਡ ਲਲਤੋਂ ਦੇ ਮੋੜ 'ਤੇ ਗਸ਼ਤ ਕਰ ਰਹੀ ਸੀ ਤਾਂ ਮਕਸੂਦਾਂ ਵਲੋਂ ਸਫੇਦ ਰੰਗ ਦੀ ਸਵਿਫਟ ਕਾਰ ਆਉਂਦੀ ਦਿਖਾਈ ਦਿਤੀ। ਸ਼ੱਕ ਹੋਣ 'ਤੇ ਕਾਰ ਰੁਕਵਾ ਕੇ ਜਾਂਚ ਕੀਤੀ ਗਈ ਤਾਂ ਉਸ ਦੇ ਡੈਸ਼ਬੋਰਡ ਤੋਂ ਕਾਲੇ ਰੰਗ ਦੇ ਲਿਫਾਫੇ ਵਿਚ 2 ਕਿੱਲੋ ਅਫੀਮ ਬਰਾਮਦ ਹੋਈ। ਦੋਸ਼ੀ ਦੀ ਪਛਾਣ ਸੁਰਜੀਤ ਸਿੰਘ ਉਰਫ ਗੋਲਡੀ ਦੇ ਰੂਪ ਵਿਚ ਹੋਈ ਹੈ, ਜੋ ਕਿ ਕਿਸੇ ਵਕਤ ਸਿਵਲ ਹਸਪਤਾਲ ਦੀ ਸਰਕਾਰੀ ਕੰਟੀਨ ਚਲਾਉਂਦਾ ਸੀ।
ਜਸਵਿੰਦਰ ਨੇ ਦੱਸਿਆ ਕਿ ਦੋਸ਼ੀ ਕੋਲੋਂ ਕੀਤੀ ਗਈ ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਪਹਿਲਾਂ ਇਹ ਅਫੀਸ ਦਾ ਖੁਦ ਸੇਵਨ ਕਰਦਾ ਸੀ। ਹੌਲੀ-ਹੌਲੀ ਉਸ ਨੇ ਅਫੀਮ ਵੇਚਣ ਦਾ ਗੋਰਖਧੰਦਾ ਸ਼ੁਰੂ ਕਰ ਲਿਆ। ਫਿਰ ਉਸ ਨੇ ਰਾਜਸਥਾਨ ਦੇ ਅਫੀਮ ਤਸਕਰਾਂ ਨਾਲ ਸੰਪਰਕ ਸਾਧਿਆ ਅਤੇ ਮੋਬਾਈਲ 'ਤੇ ਹੀ ਰਾਜਸਥਾਨ ਤੋਂ ਅਫੀਮ ਦੀ ਸਪਲਾਈ ਇਥੇ ਮੰਗਵਾਉਣ ਲੱਗਾ ਅਤੇ ਮੋਟਾ ਮੁਨਾਫਾ ਕਮਾ ਕੇ ਆਪਣੇ ਪੱਕੇ ਗਾਹਕਾਂ ਅਤੇ ਦੂਰ-ਦਰਾਜ ਦੇ ਪਿੰਡਾਂ ਵਿਚ ਵੇਚ ਦਿੰਦਾ ਸੀ।
ਸਿੰਘ ਨੇ ਦੱਸਿਆ ਕਿ ਦੋਸ਼ੀ ਸਾਰਾ ਨੈੱਟਵਰਕ ਮੋਬਾਈਲ ਫੋਨ 'ਤੇ ਚਲਾਉਂਦਾ ਸੀ। ਇਸ ਦੇ ਮੋਬਾਈਲ ਦੀ ਕਾਲ ਡਿਟੇਲ ਕੱਢਵਾਈ ਜਾ ਰਹੀ ਹੈ। ਜਾਂਚ ਦੇ ਦੌਰਾਨ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।
ਵਿਦਿਆਰਥਣ ਨੇ ਹੋਸਟਲ 'ਚ ਲਾਇਆ ਫਾਹਾ
NEXT STORY