ਨਕੋਦਰ (ਬਲਬੀਰ)- ਕਰੰਟ ਲੱਗਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਆਏ ਦਿਨ ਵਧਦੀ ਹੀ ਜਾਂਦੀ ਹੈ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਪਿੰਡ ਸ਼ੰਕਰ ਵਿਖੇ ਪੁਰੇਵਾਲ ਪੱਤੀ ਵਿਖੇ ਦੇਖਣ ਨੂੰ ਮਿਲੀ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦੀਪ ਕੁਮਾਰ ਪੁੱਤਰ ਕਮਲਜੀਤ ਕੁਮਾਰ ਪਿੰਡ ਮਾਧੋਪੁਰ, ਜ਼ਿਲਾ ਕਪੂਰਥੱਲਾ ਉਮਰ 42 ਸਾਲ ਜੋ ਕਿ ਪਿੰਡ ਸ਼ੰਕਰ ਵਿਖੇ ਕਿਸੇ ਕੋਠੀ ਬਣਾਉਣ ਦਾ ਕੰਮ ਕਰ ਰਹੇ ਸਨ। ਜਾਅਲ ਬੰਨ੍ਹਦੇ ਸਮੇਂ ਜਦੋਂ ਉਸ ਨੇ ਆਪਣੇ ਸਾਥੀਆਂ ਨੂੰ ਹੇਠੋਂ ਸਰੀਆ ਫੜਾਇਆ ਤਾਂ ਉਹ ਸਰੀਆ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜਿਸ ਨਾਲ ਅਚਾਨਕ ਹੀ ਉਹ ਕਰੰਟ ਦੀ ਗ੍ਰਿਫ਼ਤ ਵਿਚ ਆ ਗਿਆ ਤੇ ਮੌਕੇ 'ਤੇ ਹੀ ਦਮ ਤੋੜ ਗਿਆ। ਬਾਅਦ ਵਿਚ ਉਸ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੁੰਦਰ ਚੌਕੀ ਇੰਚਾਰਜ ਨਵਨੀਤ ਸਿੰਘ ਤੇ ਹੌਲਦਾਰ ਚਮਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 174 ਸੀ. ਆਰ. ਪੀ. ਸੀ. ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਓਧਰ ਮ੍ਰਿਤਕ ਆਪਣੇ ਪਿੰਡ ਪਤਨੀ, ਇਕ ਲੜਕਾ ਇਕ ਲੜਕੀ ਛੱਡ ਗਿਆ ਹੈ।
11 ਸਾਲਾਂ ਬਾਅਦ ਮਿਲਿਆ ਇਨਸਾਫ, ਪੁਲਸ ਵਾਲਿਆਂ ਨੂੰ ਮਿਲੀ ਸਜ਼ਾ (ਵੀਡੀਓ)
NEXT STORY