ਜਲੰਧਰ- ਕਾਮਾਗਾਟਾ ਮਾਰੂ ਜਹਾਜ਼ ਨੂੰ ਕਿਰਾਏ 'ਤੇ ਲੈਣ ਵਾਲੇ ਹਾਂਗਕਾਂਗ 'ਚ ਬਸੇ ਪੰਜਾਬੀ ਭਾਈ ਗੁਰਦਿੱਤ ਸਿੰਘ ਦੇ ਪੋਤੇ ਅਤੇ ਪੋਤੀਆਂ ਆਪਣੇ ਬਜ਼ੁਰਗਾਂ ਦੀ ਦੇਣ ਅਤੇ ਪੰਜਾਬ ਦੇ ਹਲਾਤਾਂ ਦੀ ਤੁਲਨਾ ਕਰਕੇ ਚਿੰਤਾ ਦਾ ਪ੍ਰਗਟਾਵਾ ਕਰ ਰਹੇ ਹਨ। ਉਹ ਪਹਿਲੀ ਵਾਰ ਇਸ ਮੇਲੇ 'ਚ ਆਏ ਅਤੇ ਉਨ੍ਹਾਂ ਨੂੰ ਮੇਲਾ ਗਦਰੀ ਬਾਬੇਆਂ ਦੇ ਆਖਿਰੀ ਦਿਨ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਦਾਦਾ ਨੇ ਰਬੜ ਪਲਾਂਟ ਵੇਚ ਕੇ 30 ਹਜ਼ਾਰ ਡਾਲਰ ਇੱਕਠੇ ਕਰਕੇ ਕਾਮਾਗਾਟਾ ਮਾਰੂ ਜਹਾਜ਼ ਲਿਆ ਅਤੇ ਉਸ ਨੂੰ ਆਪ ਹੀ ਚਲਾਇਆ।
ਉਨ੍ਹਾਂ ਦੀ ਪੋਤੀ ਹਰਭਜਨ ਕੌਰ ਨੇ ਦੱਸਿਆ ਕਿ ਉਹ 11 ਸਾਲ ਦੀ ਸੀ ਜਦੋਂ ਉਸ ਦੇ ਦਾਦਾ ਜੀ ਉਸ ਨੂੰ ਬਜਬਜ ਘਾਟ 'ਤੇ ਹੋਈ ਘਟਨਾ ਬਾਰੇ ਦੱਸਿਆ ਕਰਦੇ ਸਨ। ਭਾਈ ਗੁਰਦਿੱਤ ਸਿੰਘ ਦੇ ਪੁੱਤਰੇ ਗੁਰਕੀਰਤ ਸਿੰਘ ਨੇ ਕਿਹਾ ਸਾਨੂੰ ਆਪਣੇ ਬਜ਼ੁਰਗਾਂ 'ਤੇ ਮਾਣ ਹੈ। ਉਹ ਬਹੁਤ ਕੁਝ ਇਥੇ ਕਰਕੇ ਗਏ ਹਨ ਪਰ ਪੰਜਾਬ ਦੇ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਹਨ। ਨੌਜਵਾਨਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਦੇ ਪੋਤਰੇ ਨੇ ਕਿਹਾ ਕਿ ਮੇਰੇ ਪਿਤਾ ਰਜਿੰਦਰ ਸਿੰਘ ਅਤੇ ਦਾਦ ਮੰਗਲ ਸਿੰਘ ਨੇ ਫੋਜ ਨੂੰ ਕੈਰੀਅਰ ਬਣਾਇਆ। ਉਹ ਵੀ ਐੱਨ. ਡੀ. ਏ. ਦੀ ਤਿਆਰੀ ਕਰ ਰਿਹਾ ਹੈ।
ਬਾਦਲ ਸਾਰੀਆਂ ਪਾਰਟੀਆਂ ਦਾ ਵਫ਼ਦ ਮੋਦੀ ਕੋਲ ਲਿਜਾਣ : ਬਾਜਵਾ
NEXT STORY