ਹਸਪਤਾਲ 'ਚ ਮਰੀਜ਼ ਦੀ ਦੇਖਭਾਲ ਲਈ ਨਰਸਾਂ ਡਾਕਟਰ ਤੋਂ ਵੀ ਵੱਡਾ ਰੋਲ ਅਦਾ ਕਰਦੀਆਂ ਹਨ ਕਿਉਂਕਿ ਡਾਕਟਰ ਤਾਂ ਨਿਰਦੇਸ਼ ਦਿੰਦਾ ਹੈ ਪਰ ਨਰਸ ਮਰੀਜ਼ ਦੀ ਹਰ ਜ਼ਰੂਰਤ ਪੂਰਾ ਕਰਦੀ ਹੈ ਪਰ ਫਲੋਰਿਡਾ ਦੇ ਇਕ ਹਸਪਤਾਲ 'ਚ ਦੋ ਨਰਸਾਂ ਇਕ ਮਰੀਜ਼ ਲਈ ਹੈਵਾਨ ਬਣ ਗਈਆਂ। ਇਹ ਦੋਨੋਂ ਇਕ 76 ਸਾਲ ਦੇ ਇਕ ਵਿਅਕਤੀ ਨੂੰ ਕਈ ਦਿਨਾਂ ਤੋਂ ਤਸੀਹੇ ਦਿੰਦੀਆਂ ਸਨ ਪਰ ਕੋਈ ਸਬੂਤ ਨਾ ਹੋਣ ਕਾਰਨ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਸੀ। ਇਸ ਲਈ ਮਰੀਜ਼ ਦੇ ਬੇਟੇ ਨੇ ਉੱਥੇ ਇਕ ਗੁਪਤ ਕੈਮਰਾ ਲਗਾਇਆ, ਜਿਸ 'ਚ ਇਹ ਸਭ ਰਿਕਾਰਡ ਹੋਇਆ।
ਹੁਣ ਇਸ ਵੀਡੀਓ ਦੇ ਆਧਾਰ 'ਤੇ ਇਨ੍ਹਾਂ ਦੋਹਾਂ ਨੂੰ ਹਸਪਤਾਲ ਤੋਂ ਕੱਢ ਦਿੱਤਾ ਗਿਆ ਅਤੇ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੁਣ ਨਸ਼ਿਆਂ ਦੇ ਮੁੱਦੇ 'ਤੇ 'ਮਨ ਕੀ ਬਾਤ' ਕਰਨਗੇ ਮੋਦੀ, ਅਕਾਲੀ ਦਲ ਨੂੰ ਲੱਗ ਸਕਦੈ ਸੇਕ
NEXT STORY