ਲਾਹੌਰ— ਭਾਰਤ-ਪਾਕਿਸਤਾਨ ਵਾਹਘਾ ਸਰਹੱਦ 'ਤੇ ਝੰਡਿਆਂ ਨੂੰ ਉਤਾਰਨ ਲਈ ਆਜਿਯਤ ਸਮਾਰੋਹ ਤੋਂ ਤੁਰੰਤ ਬਾਅਦ ਪਕਿਸਤਾਨ ਵੱਲ ਵਾਹਘਾ ਵਿਚ ਐਤਵਾਰ ਨੂੰ ਇਕ ਆਤਮਘਾਤੀ ਬੰਬ ਧਮਾਕੇ 'ਚ ਕਈ ਔਰਤਾਂ, ਬੱਚਿਆਂ ਤੇ ਕਈ ਸੁਰੱਖਿਆ ਮੁਲਾਜ਼ਮਾਂ ਸਮੇਤ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 200 ਹੋਰ ਜ਼ਖਮੀ ਹੋ ਗਏ ਹਨ। ਵਾਹਘਾ ਸਰਹੱਦ 'ਤੇ ਹੋਏ ਇਸ ਹਮਲੇ 'ਚ ਲਾਹੌਰ ਦੇ ਕਈ ਹਸਪਤਾਲਾਂ 'ਚ ਹਫੜਾ-ਦਫੜੀ ਮਚੀ ਹੋਈ ਹੈ। ਲੋਕ ਆਪਣਿਆਂ ਨੂੰ ਲੱਭਣ 'ਚ ਲੱਗੇ ਹੋਏ ਹਨ। ਜ਼ਖਮੀ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਹਸਪਤਾਲ ਭਰੇ ਪਏ ਹਨ। ਵਾਹਘਾ ਸਰਹੱਦ 'ਤੇ ਰੇਂਜਰ ਪਰੇਡ ਸਮਾਰੋਹ ਦੇਖਣ ਤੋਂ ਬਾਅਦ ਲੋਕ ਬਾਹਰ ਨਿਕਲ ਰਹੇ ਸਨ ਕਿ ਉਸੇ ਸਮੇਂ ਆਤਮਘਾਤੀ ਹਸਲਾਵਰ ਨੇ ਇਕ ਨਿਕਾਸੀ ਗੇਟ ਦੇ ਨਜ਼ਦੀਕ ਖੁਦ ਨੂੰ ਉਡਾ ਦਿੱਤਾ। ਸੂਤਰਾਂ ਮੁਤਾਬਕ ਮਾਰੇ ਗਏ ਲੋਕਾਂ 'ਚ ਤਿੰਨ ਮੁਲਾਜ਼ਮ ਵੀ ਸ਼ਾਮਲ ਹਨ। ਸੁਰੱਖਿਆ ਪ੍ਰਬੰਧਾਂ ਦੇ ਸਬੰਧ 'ਚ ਇਕ ਸਵਾਲ ਦੇ ਜਵਾਬ 'ਚ ਆਈ.ਜੀ. ਨੇ ਦੱਸਿਆ ਕਿ ਰੇਂਜਰਾਂ ਨੇ ਮੁਲਾਜ਼ਮਾਂ ਨੇ ਸਖਤ ਸੁਰੱਖਿਆ ਉਪਾਅ ਕੀਤੇ ਸਨ ਪਰ ਆਤਮਘਾਤੀ ਹਮਲਾਵਰ ਦੀ ਜਾਂਚ ਕਰਨਾ ਮੁਸ਼ਕਿਲ ਸੀ।
ਸਾਰਕ 'ਚ ਨਹੀਂ ਹੋਵੇਗੀ ਮੋਦੀ-ਸ਼ਰੀਫ ਦੀ ਮੁਲਾਕਾਤ
NEXT STORY