ਮੇਰਠ - ਸ਼ਹਿਰ ਦੇ ਬ੍ਰਹਮਪੁਰੀ ਖੇਤਰ ਵਿਚ ਬੀਤੀ ਰਾਤ ਨੂੰ ਇਕ ਸਨਸਨੀਖੇਜ਼ ਵਾਰਦਾਤ ਵਿਚ ਫਾਸਟ ਫੂਡ ਕਾਰਨਰ ਵਿਖੇ 3 ਨੌਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋ ਦੋਸਤ ਅਕਾਸ਼ ਤੇ ਕਰਨ ਫਾਸਟ ਫੂਡ ਕਾਰਨਰ ਵਿਖੇ ਬੈਠੇ ਹੋਏ ਸਨ ਤਾਂ ਦੋ ਨੌਜਵਾਨ ਅਚਾਨਕ ਦਾਖਲ ਹੋਏ ਅਤੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਹੋਰ ਨੌਜਵਾਨ ਗੋਲੂ, ਜੋ ਚਾਊਮਿਨ ਖਰੀਦਣ ਆਇਆ ਸੀ, ਉਹ ਵੀ ਫਾਇਰਿੰਗ ਵਿਚ ਮਾਰਿਆ ਗਿਆ ਅਤੇ ਸੌਰਭ ਨਾਂ ਦਾ ਇਕ ਹੋਰ ਨੌਜਵਾਨ ਜ਼ਖਮੀ ਹੋ ਗਿਆ। ਪੁਲਸ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ।
ਪਾਕਿਸਤਾਨੀ ਹੈਕਰਾਂ ਨੇ ਗੁਜਰਾਤ ਸਰਕਾਰ ਦੀਆਂ 2 ਵੈੱਬਸਾਈਟਾਂ ਕੀਤੀਆਂ ਹੈਕ
NEXT STORY