ਨਵੀਂ ਦਿੱਲੀ-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਿਦੇਸ਼ਾਂ 'ਚ ਜਮਾ ਕਾਲੇ ਧਨ ਦੀ ਪਾਈ-ਪਾਈ ਵਾਪਸ ਲਿਆਉਣ ਦਾ ਵਿਸ਼ਵਾਸ ਦਿਵਾਇਆ ਹੈ। ਮੋਦੀ ਨੇ ਆਕਾਸ਼ਵਾਣੀ 'ਤੇ 'ਮਨ ਕੀ ਬਾਤ' ਦੇ ਜ਼ਰੀਏ ਦੇਸ਼ ਦੀ ਜਨਤਾ ਤੱਕ ਆਪਣੀ ਗੱਲ ਪਹੁੰਚਾਈ। ਇਸ ਦੌਰਾਨ ਮੋਦੀ ਨੇ ਸਫਾਈ ਮੁਹਿੰਮ, ਕਾਲਾ ਧਨ, ਨਸ਼ਾ ਅਤੇ ਖਾਸ ਸਮੱਰਥਾ ਵਾਲੇ ਬੱਚਿਆਂ ਆਦਿ ਕਈ ਮਹੱਤਵਪੂਰਨ ਮਾਮਲਿਆਂ 'ਤੇ ਗੱਲ ਕੀਤੀ।
ਕਾਲੇ ਧਨ ਬਾਰੇ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਪਤਾ ਨਹੀਂ ਹੈ ਕਿ ਦੇਸ਼ ਦਾ ਕਿੰਨਾ ਕਾਲਾ ਧਨ ਬਾਹਰ ਹੈ ਪਰ ਵਾਅਦਾ ਕਰਦਾ ਹਾਂ ਇਕ ਭਾਰਤ ਦੇ ਗਰੀਬਾਂ ਦਾ ਪੈਸਾ ਜੋ ਬਾਹਰ ਗਿਆ ਹੈ, ਮੈਂ ਉਸਦੀ ਪਾਈ-ਪਾਈ ਵਾਪਸ ਲਿਆਵਾਂਗਾ। ਮੋਦੀ ਨੇ ਕਿਹਾ ਕਿ ਕਾਲਾ ਧਨ ਦੇਸ਼ 'ਚ ਵਾਪਸ ਲਿਆਉਣ ਦੇ ਕੀ ਰਸਤੇ ਅਤੇ ਢੰਗ ਹੋਣਗੇ, ਉਸ 'ਤੇ ਮਤ ਭਿੰਨਤਾ ਹੋ ਸਕਦੀ ਹੈ ਪਰ ਤੁਸੀ ਭਰੋਸਾ ਰੱਖੀਂ ਕਿ ਮੈਂ ਆਪਣੇ ਯਤਨਾ 'ਚ ਕੋਈ ਅਣਗਹਿਲੀ ਨਹੀਂ ਵਰਤਾਂਗਾ ਮੈਂ ਕਾਲਾ ਧਨ ਲੈ ਕੇ ਰਹਾਂਗਾ।
'ਕਿੱਸ ਆਫ ਲਵ' ਦੇ ਆਯੋਜਕ ਹਿਰਾਸਤ 'ਚ
NEXT STORY