ਅੰਮ੍ਰਿਤਸਰ- ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਖਿਲਾਫ 2 ਵਕੀਲਾਂ, ਵਕੀਲ ਵਨੀਤ ਮਹਾਜਨ, ਸੰਦੀਪ ਗੋਰਸੀ ਨੇ ਮਾਨਯੋਗ ਹਾਈ ਕੋਰਟ ’ਚ ਸਿਵਲ ਰਿਟ ਪਟੀਸ਼ਨ ਦਾਇਰ ਕਰ ਕੇ ਅਨਿਲ ਜੋਸ਼ੀ ਦੀ ਵਿਧਾਨ ਸਭਾ ਮੈਂਬਰਤਾ ਖਾਰਜ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਦੀ ਦਾਇਰ ਦੀ ਪਟੀਸ਼ਨ ’ਚ ਭਾਰਤ ਦੇ ਚੋਣ ਕਮਿਸ਼ਨਰ ਸਮੇਤ ਸਕੱਤਰੇਤ ਵਿਧਾਨ ਸਭਾ, ਸਕੱਤਰ ਪੰਜਾਬ ਅਤੇ ਅਨਿਲ ਜੋਸ਼ੀ ਨੂੰ 25 ਨਵੰਬਰ ਤੱਕ ਆਪਣਾ ਜਵਾਬ ਦਾਇਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਕਤ ਦੋਹਾਂ ਵਕੀਲਾਂ ਨੇ ਹਾਈ ਕੋਰਟ ’ਚ ਪਾਈ ਰਿਟ ’ਚ ਦੱਸਿਆ ਕਿ ਅਨਿਲ ਜੋਸ਼ੀ ਵੱਲੋਂ ਸਾਲ 2012 ’ਚ ਲੜੀਆਂ ਗਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਵੋਟ ਦੀ ਵਰਤੋਂ ਕੀਤੀ ਗਈ, ਉਸ ਨੂੰ ਡਿਵੀਜ਼ਨਲ ਕਮਿਸ਼ਨਰ ਦੀ ਜਾਂਚ ’ਚ ਜਾਅਲੀ ਪਾਇਆ ਗਿਆ। ਇਸ ਦੇ ਐਡੀਸ਼ਨਲ ਅਨਿਲ ਜੋਸ਼ੀ ’ਤੇ ਦੋਹਰੀ ਵੋਟ ਮਾਮਲੇ ’ਚ ਅੰਮ੍ਰਿਤਸਰ ਦੇ ਸੀ. ਜੇ. ਐੱਮ. ਦੀ ਅਦਾਲਤ ’ਚ ਮਾਮਲਾ ਪੈਂਡਿੰਗ ਹੈ।
ਬੰਬ ਧਮਾਕੇ ਦੇ ਬਾਵਜੂਦ ਵੀ ਸ਼੍ਰੀ ਨਨਕਾਣਾ ਸਾਹਿਬ ਜਾਣਗੇ ਸਿੱਖ ਸ਼ਰਧਾਲੂ
NEXT STORY