ਲੁਧਿਆਣਾ : ਆਰਥਿਕ ਮੰਦਹਾਲੀ ਦੇ ਦੌਰ 'ਚੋਂ ਗੁਜ਼ਰਦੇ ਹੋਏ ਲੁਧਿਆਣਾ ਦੇ ਪਿਛਲੇ 10 ਸਾਲਾਂ ਦੌਰਾਨ 4800 ਕਿਸਾਨਾਂ ਤੇ ਮਜ਼ਦੂਰਾਂ ਨੇ ਆਤਮਹੱਤਿਆ ਕਰ ਲਈ। ਖੰਨਾ ਤਹਿਸੀਲ ਦੇ ਅਧੀਨ ਪੈਂਦੇ ਪਿੰਡ ਫੈਜਗੜ੍ਹ 'ਚ 12 ਕਿਸਾਨਾਂ ਤੇ ਮਜ਼ਦੂਰਾਂ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਘਲੋਟੀ, ਘੁਡਾਨੀ ਕਲਾਂ, ਮਕਸੂਦੜਾ, ਰਸੂਲੜਾ, ਮਾਜਰੀ, ਲਸਾੜਾ, ਚੋਮੋਂ, ਬੇਰ, ਲਾਪਰਾਂ, ਕੂਹਲੀ, ਨਸਰਾਲੀ, ਪੱਲਾ ਅਲੂਣਾ ਸਮੇਤ ਦਰਜਨਾਂ ਪਿੰਡ ਹਨ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਨੇ ਗਰੀਬੀ ਤੇ ਮਜਬੂਰੀਆਂ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ।
ਇਹ ਖੁਲਾਸਾ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਜ਼ਿਲਾ ਸਕੱਤਰ ਸੋਦਾਗਰ ਸਿੰਘ ਘੁਡਾਣੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲੇ ਦੇ ਕੁਲ ਪਿੰਡਾਂ ਦੀ ਗਿਣਤੀ 736 ਹੈ। ਸਰਕਾਰੀ ਸਰਵੇਖਣ ਦੇ ਤਹਿਤ ਜ਼ਿਲੇ ਦੇ ਸਿਰਫ 291 ਪਿੰਡਾਂ 'ਚੋਂ ਹੀ 301 ਕਿਸਾਨਾਂ ਅਤੇ 377 ਮਜ਼ਦੂਰਾਂ ਨੇ ਆਤਮਹੱਤਿਆ ਕਰ ਲਈ। ਨਵੇਂ ਸਰਵੇਖਣ 'ਚ 48 ਖੁਦਕੁਸ਼ੀਆਂ ਦੇ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਘੁਡਾਨੀ ਨੇ ਦੱਸਿਆ ਕਿ 294 ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਅੱਜ ਤਕ ਇਕ ਵੀ ਪੈਸੇ ਦਾ ਭੁਗਤਾਨ ਨਹੀਂ ਹੋਇਆ।
ਘੁਡਾਨੀ ਨੇ ਇਹ ਵੀ ਕਿਹਾ ਕਿ ਜਿਹੜੇ 4800 ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਕਰ ਗਏ ਸਨ, ਉਨ੍ਹਾਂ ਨੂੰ ਸਰਕਾਰ ਵਲੋਂ 2.2 ਲੱਖ ਰੁਪਏ ਮੁਆਵਜ਼ਾ ਦੇਣਾ ਸੀ। ਇਸ ਲਈ 96 ਕਰੋੜ ਦੀ ਰਾਸ਼ੀ ਰੱਖੀ ਗਈ ਪਰ ਸਰਕਾਰ ਨੇ ਸਿਰਫ 2 ਕਿਸ਼ਤਾਂ 'ਚ 60 ਕਰੋੜ ਰੁਪਏ ਦੀ ਹੀ ਸਹਾਇਤਾ ਰਾਸ਼ੀ ਵੰਡੀ। ਉਨ੍ਹਾਂ ਦੱਸਿਆ ਕਿ ਯੂਨੀਅਨ ਇਹ ਲਗਾਤਾਰ ਮੰਗ ਕਰਦੀ ਆ ਰਹੀ ਹੈ ਕਿ ਜਿਨ੍ਹਾਂ ਪਿੰਡਾਂ 'ਚ ਅਜੇ ਤਕ ਸਰਕਾਰੀ ਸਰਵੇਖਣ ਨਹੀਂ ਹੋਇਆ ਤੇ ਜਿਨ੍ਹਾਂ ਪੀੜਤ ਪਰਿਵਾਰਾਂ ਨੂੰ ਸਰਕਾਰੀ ਤੌਰ 'ਤੇ ਕੋਈ ਮੁਆਵਜ਼ਾ ਨਹੀਂ ਮਿਲਿਆ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਬਣਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
84 ਦੇ ਦੰਗਾਂ ਪੀੜਤਾਂ ਨੂੰ ਇਨਸਾਫ ਮਿਲਣ ਤੱਕ ਕਮੇਟੀ ਹਰ ਸਾਲ ਅਰਦਾਸ ਸਮਾਗਮ ਕਰਵਾਏਗੀ- ਮੱਕੜ
NEXT STORY