ਬਟਾਲਾ (ਸੈਂਡੀ)-ਸੋਮਵਾਰ ਨੂੰ ਨਜ਼ਦੀਕੀ ਪਿੰਡ ਸੇਖ਼ੂਪਰ ਵਿਖੇ ਇਕ ਨੂੰਹ ਨੇ ਆਪਣੀ ਸੱਸ ਦੀ ਕੁੱਟਮਾਰ ਕਰ ਦਿੱਤੀ। ਇਸ ਸੰਬਧੀ ਜਾਣਕਾਰੀ ਦਿੰਦਿਆਂ ਸੱਸ ਬਲਵਿੰਦਰ ਕੌਰ ਪਤਨੀ ਸਵ.ਦਲਬੀਰ ਸਿੰਘ ਵਾਸੀ ਸੇਖ਼ੂਪੁਰ ਨੇ ਆਪਣੀਆਂ ਨੂੰਹਾਂ ਅਤੇ ਪੁੱਤਰਾਂ ’ਤੇ ਕਥਿਤ ਤੌਰ ’ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਬੀਤੀ ਰਾਤ ਉਸ ਦੀਆਂ ਨੂੰਹਾਂ ਅਤੇ ਉਸ ਦੇ ਪੁੱਤਰਾਂ ਨੇ ਉਸ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਕੀਤਾ ਅਤੇ ਉਸ ਨੂੰ ਕਹਿਣ ਲੱਗੇ ਕਿ ਉਹ ਸਾਡੇ ਘਰੋਂ ਚੱਲੀ ਜਾਵੇ। ਜਦੋਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਘਰ ਉਸ ਦੇ ਪਤੀ ਦਾ ਹੈ ਤਾਂ ਉਸ ਦੀਆਂ ਦੋਹਾਂ ਨੂੰਹਾਂ ਅਤੇ ਪੁੱਤਰਾਂ ਨੇ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਕੀਤਾ। ਇਸ ਤੋਂ ਬਾਅਦ ਉਸ ਨੇ ਤੁਰੰਤ ਆਪਣੀ ਲੜਕੀ ਨੂੰ ਫੋਨ ਕੀਤਾ ਅਤੇ ਉਸ ਨੇ ਆ ਕੇ ਉਸ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਕੁੜੀਆਂ ਦਾ ਪਿੱਛਾ ਕਰਕੇ ਪਛਤਾਏ 'ਮਜਨੂੰ' (ਵੀਡੀਓ)
NEXT STORY