ਫਾਜ਼ਿਲਕਾ (ਨਾਗਪਾਲ)-ਪੰਜਾਬ ਐਸੋਸੀਏਸ਼ਨ ਆਫ਼ ਕੰਪਿਊਟਰ ਟਰੇਡ ਵੱਲੋਂ ਕੰਪਿਊਟਰ ਹਾਰਡਵੇਅਰ ਦੀ ਆਨਲਾਈਨ ਵਿਕਰੀ ਅਤੇ ਨਿਰਮਾਤਾ ਕੰਪਨੀਆਂ ਵੱਲੋਂ ਉਨ੍ਹਾਂ ਨੂੰ ਉਤਸ਼ਾਹ ਦੇਣ ਦੇ ਵਿਰੋਧ 'ਚ ਇੱਕ ਦਿਨਾਂ ਹੜ੍ਹਤਾਲ ਦੇ ਸੱਦੇ 'ਤੇ ਮੰਗਲਵਾਰ ਨੂੰ ਫਾਜ਼ਿਲਕਾ ਸਥਿਤ ਹਾਰਡਵੇਅਰ ਕੰਪਿਊਟਰ ਵਿਕ੍ਰੇਤਾ ਦੁਕਾਨਦਾਰਾਂ ਨੇ ਹੜਤਾਲ ਰੱਖੀ।
ਇਸ ਹੜਤਾਲ 'ਚ ਜ਼ਿਲਾ ਫਾਜ਼ਿਲਕਾ ਦੇ ਸਾਰੇ ਹਾਰਡਵੇਅਰ ਵਿਕ੍ਰੇਤਾਵਾਂ ਦੀ ਸਥਾਨਕ ਐਸੋਸੀÂੈਸ਼ਨ ਨੇ ਵੀ ਸਮਰਥਨ ਦਿੱਤਾ। ਫਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਦੇ ਡੀਲਰਾਂ 'ਤੇ ਆਧਾਰਤ ਐਸੋਸੀਏਸ਼ਨ ਦੀ ਪੰਜ ਮੈਂਬਰੀ ਕਮੇਟੀ 'ਚ ਸ਼ਾਮਲ ਮਿੰਟੂ ਮੋਂਗਾ, ਦਵਿੰਦਰ ਗੋਇਲ, ਸੋਨੂੰ ਅਹੂਜਾ, ਯੂਵਰਾਜ ਮੱਕੜ, ਸੁਨੀਲ ਸੇਤੀਆ, ਅਬੋਹਰ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ੂ ਮਿੱਢਾ ਅਤੇ ਜਲਾਲਾਬਾਦ ਦੇ ਨਰੇਸ ਸੇਤੀਆ ਨੇ ਦੱਸਿਆ ਕਿ ਇਨਾਂ ਦਿਨੀਂ ਵਿਦੇਸ਼ੀ ਲੈਪਟਾਪ ਅਤੇ ਕੰਪਿਊਟਰ ਆਦਿ ਵੈਬਸਾਈਟ 'ਤੇ ਆਨਲਾਈਨ ਦੀ ਦਰਾਮਦ ਕੀਤੇ ਗਏ ਸਮਾਨ ਬਿਨਾ ਟੈਕਸ ਦੇ ਆਕਰਸ਼ਕ ਸਕੀਮਾਂ ਦੱਸ ਕੇ ਵੇਚੇ ਜਾ ਰਹੇ ਹਨ।
ਇਸ ਹੜਤਾਲ ਦਾ ਮੰਤਵ ਕੰਪਨੀਆਂ ਨੂੰ ਚੌਕਸ ਕਰਨ ਦੇ ਨਾਲ ਨਾਲ ਗਾਹਕਾਂ ਨੂੰ ਇਸ ਸਬੰਧ 'ਚ ਜਾਗਰੂਕ ਕਰਨਾ ਵੀ ਹੈ ਕਿ ਆਨਲਾਈਨ ਟ੍ਰੇਡਿੰਗ ਤੋਂ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਕਈ ਮਾਮਲਿਆਂ 'ਚ ਤਾਂ ਆਰਡਰ ਕੀਤਾ ਗਿਆ ਸਮਾਨ ਵੀ ਨਹੀਂ ਨਿਕਲਦਾ, ਨਾਲ ਹੀ ਆਨਲਾਈਨ ਟ੍ਰੇਡਿੰਗ ਦੇ ਚੱਲਦੇ ਕੰਪਿਊਟਰ ਡੀਲਰਾਂ ਦੇ ਡਿੱਗ ਰਹੇ ਕਾਰੋਬਾਰ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਕੰਪਨੀਆਂ ਦੇ ਸਾਹਮਣੇ ਵਿਰੋਧ ਪ੍ਰਗਟ ਕਰਨ ਦੇ ਲਈ ਇਹ ਹੜਤਾਲ ਕੀਤੀ ਗਈ ਹੈ।
ਗੁਰਪੁਰਬ ਮਨਾਉਣ ਲਈ 759 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ (ਵੀਡੀਓ)
NEXT STORY