ਤਰਨਤਾਰਨ : ਜ਼ਿਲਾ ਤਰਨਤਾਰਨ ਦੇ ਹਲਕਾ ਪੱਟੀ ਵਿਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਪਹੁੰਚਣ 'ਤੇ ਉਥੋਂ ਦੇ ਕਾਂਗਰਸੀ ਵਰਕਰਾਂ ਅਤੇ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜਿੱਥੇ ਉਨ੍ਹਾਂ ਬਾਦਲ ਸਰਕਾਰ ਦੇ ਖੋਖਲੇ ਦਾਅਵਿਆਂ 'ਤੇ ਸਕੀਮਾਂ 'ਤੇ ਵਿਅੰਗ ਕੱਸਿਆ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਡਰਗ ਡੀਲਰਾਂ ਨਾਲ ਸਬੰਧ ਹੋਣ ਦੇ ਸਬੂਤ ਪੇਸ਼ ਕਰਦੀ ਤਸਵੀਰ ਵੀ ਲੋਕਾਂ ਨੂੰ ਵਿਖਾਈ ਜੋ 14 ਕਿੱਲੋ ਹੈਰੋਇਨ ਸਮੇਤ ਫੜਿਆ ਗਿਆ ਸੀ।
ਇਸ ਮੌਕੇ ਬਾਜਵਾ ਨੇ 14 ਨਵੰਬਰ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੇ ਮੌਕੇ 'ਤੇ ਇਕ ਨਵੀਂ ਮੁਹਿੰਮ 'ਸ਼ੇਰੇ ਪੰਜਾਬ' ਦੀ ਸ਼ੁਰੂਆਤ ਕਰਨ ਦੀ ਗੱਲ ਵੀ ਆਖੀ।
ਖੁਸ਼ਖਬਰੀ : ਹੁਣ ਸਿਰਫ 30 ਮਿੰਟਾਂ 'ਚ ਹੀ ਮਿਲ ਜਾਵੇਗਾ ਡਰਾਈਵਿੰਗ ਲਾਇਸੈਂਸ
NEXT STORY