ਲੁਧਿਆਣਾ- ਆਪਣੀ ਬੱਚੇ ਦੀ ਜਾਨ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ਅਤੇ ਜੇਕਰ ਉਹ ਬੱਚਾ ਮੌਤ ਦੇ ਪੜਾਅ 'ਤੇ ਹੋਵੇ ਤਾਂ ਮਾਪੇ ਉਸ ਨੂੰ ਬਚਾਉਣ ਲਈ ਸੰਭਵ ਕੋਸ਼ਿਸ ਕਰਦੇ ਹਨ। ਕੁਝ ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸੁਣਨ ਨੂੰ ਮਿਲਿਆ ਹੈ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਅਸਫਲ ਰਹੇ।
ਸਟੇਮ ਸੇਲ ਦੇਣ ਤੋਂ ਮੌਕੇ 'ਤੇ ਮਨ੍ਹਾਂ ਕਰ ਦਿੱਤੇ ਜਾਣ ਕਾਰਨ ਸੀ. ਐੱਮ. ਸੀ. ਹਸਪਤਾਲ 'ਚ ਬੋਨ ਮੇਰੋ ਟ੍ਰਾਂਸਪਲਾਂਟ ਕਰਾਉਣ ਲਈ ਦਾਖਲ 7 ਸਾਲਾਂ ਦੀ ਹਰਲੀਨ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ। ਬੱਚੀ ਦੇ ਪਿਤਾ ਇੰਦਰਪ੍ਰੀਤ ਸਿੰਘ ਨੇ ਹਸਪਤਾਲ ਅਤੇ ਚੇਨਈ ਸੋਸਾਇਟੀ ਦੇ ਵਿਰੁੱਧ ਥਾਣਾ ਡਿਵੀਜ਼ਨ ਨੰਬਰ ਤਿੰਨ 'ਚ ਲਾਪਰਵਾਹੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਥੈਲੇਸੀਮਿਆ ਨਾਲ ਪੀੜਿਤ ਸੀ। ਹਰ ਮਹੀਨੇ ਉਸ ਨੂੰ ਡੀ. ਐਮ. ਸੀ. ਹਸਪਤਾਲ 'ਚ ਖੂਨ ਚੜਾਇਆ ਜਾਂਦਾ ਸੀ ਪਰ ਕਿਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਥੈਲੇਸਿਮਿਆ ਦੇ ਮਰੀਜਾਂ ਦਾ ਪੱਕਾ ਇਲਾਜ ਹੋ ਸਕਦਾ ਹੈ ਤਾਂ ਉਨ੍ਹਾਂ ਨੇ ਲੱਗਭਗ ਡੇਢ ਸਾਲ ਪਹਿਲਾਂ ਸੀ. ਐੱਮ. ਸੀ. ਹਸਪਤਾਲ 'ਚ ਹੀ ਸੰਪਰਕ ਕੀਤਾ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਬੋਨ ਮੇਰੋ ਟ੍ਰਾਂਸਪਲਾਂਟ ਦੀ ਜਾਣਕਾਰੀ ਦਿੱਤੀ।
ਡਾਕਟਰਾਂ ਨੇ ਪਹਿਲਾਂ ਇਸ ਟ੍ਰਾਂਸਪਲਾਂਟ ਲਈ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਸਟੇਮ ਸੈਲ ਦੀ ਜਾਂਚ ਕੀਤੀ। ਜਦੋਂ ਨਾ ਮਿਲੇ ਤਾਂ ਉਨ੍ਹਾਂ ਨੇ ਚੇਨਈ ਦੀ ਇਕ ਸੋਸਾਇਟੀ ਨਾਲ ਸੰਪਰਕ ਕੀਤਾ। ਜਦੋਂ ਉਨ੍ਹਾਂ ਨੂੰ ਉਥੇ ਸਟੇਮ ਸੈਲ ਮਿਲ ਗਿਆ ਤਾਂ ਉਨ੍ਹਾਂ ਨੇ ਇਸ ਨਾਲ ਸੰਬੰਧਿਤ ਸਾਰੀ ਪ੍ਰਕੀਰਿਆ ਸ਼ੁਰੂ ਕੀਤੀ। ਉਨ੍ਹਾਂ ਨੂੰ ਇਸ ਇਲਾਜ ਲਈ 30 ਤੋਂ 35 ਲੱਖ ਦਾ ਖਰਚਾ ਦੱਸਿਆ ਗਿਆ ਸੀ। ਉਨ੍ਹਾਂ ਨੇ ਸੋਸਾਇਟੀ ਨੂੰ ਲੱਗਭਗ ਸਾਢੇ 8 ਲੱਖ ਰੁਪਏ ਦੇ ਦਿੱਤੇ ਸਨ। ਡਾਕਟਰਾਂ ਨੇ ਹਰਲੀਨ ਦੀ ਕੀਮੋ ਥੈਰੇਪੀ ਸ਼ੁਰੂ ਕਰ ਦਿੱਤੀ। ਫਿਰ ਇਸ ਥੈਰੇਪੀ ਤੋਂ ਬਾਅਦ ਪਤਾ ਚੱਲਿਆ ਕਿ ਅਜੇ ਉਨ੍ਹਾਂ ਨੂੰ ਡੋਨਰ ਤੋਂ ਸਟੇਮ ਸੈਲ ਮਿਲਣੇ ਸਨ। ਇਸ ਬਾਰੇ ਪੁੱਛਣ 'ਤੇ ਡਾਕਟਰਾਂ ਨੇ ਕਿਹਾ ਕਿ ਅਜੇ ਸੋਸਾਇਟੀ ਨਾਲ ਗੱਲ ਚੱਲ ਰਹੀ ਹੈ। ਇੰਦਰਜੀਤ ਦਾ ਦੋਸ਼ ਹੈ ਕਿ ਜੇਕਰ ਹਸਪਤਾਲ ਨੂੰ ਭਰੋਸਾ ਨਹੀਂ ਸੀ ਤਾਂ ਇਲਾਜ ਕਿਉਂ ਸ਼ੁਰੂ ਕੀਤਾ ਗਿਆ।
ਸੀ. ਐਮ. ਸੀ. ਦੇ ਡਾਕਟਰ ਜੋਸੇਫ ਜਾਨ ਦਾ ਕਹਿਣਾ ਹੈ ਕਿ ਡੋਨਰ ਦੇ ਮਨ੍ਹਾਂ ਕਰਨ ਤੋਂ ਬਾਅਦ ਹਰਲੀਨ ਦੀ ਸਥਿਤੀ ਖਰਾਬ ਹੋਈ। ਹਸਪਤਾਲ ਦੇ ਡਾਕਟਰਾਂ ਨੇ ਡੋਨਰ ਦੇ ਘਰ ਜਾ ਕੇ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਵੀਡੀਓ ਵੀ ਦਿਖਾਇਆ ਗਿਆ ਕਿ ਸਟੇਮ ਸੈਲ ਦਿੱਤੇ ਜਾਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਹੁਣ ਇੰਦਰਜੀਤ ਦੇ ਪਿਤਾ ਨੇ ਸੋਸਾਇਟੀ ਅਤੇ ਡਾਕਟਰਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਮੈਂਟਲ ਹਸਪਤਾਲ 'ਚ ਘਪਲੇ ਦਾ ਮਾਮਲਾ ਪਹੁੰਚਿਆ ਕੈਪਟਨ ਕੋਲ
NEXT STORY