ਲੁਧਿਆਣਾ : ਬੀਤੇ ਦਿਨੀਂ ਲੁਧਿਆਣਾ 'ਚ ਇਕ ਮੀਟਿੰਗ ਦੌਰਾਨ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਗੁਰਪੁਰਬ ਦੇ ਦਿਨ ਲੋਧੀ ਕਲੱਬ ਨੇੜੇ ਰੇਲਵੇ ਅੰਡਰ ਬਰਿੱਜ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਅੰਡਰ ਬਰਿੱਜ ਕਾਫੀ ਲੰਮੇ ਸਮੇਂ ਤੋਂ ਸਿਆਸਤ ਦਾ ਸ਼ਿਕਾਰ ਹੋਇਆ ਪਿਆ ਸੀ ਅਤੇ ਜਿਸ ਦਾ ਖਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਸੀ।
ਇਥੇ ਇਹ ਜ਼ਿਕਰਯੋਗ ਹੈ ਕਿ ਇਹ ਪੁੱਲ ਤਿਆਰ ਤਾਂ ਹੋ ਗਿਆ ਪਰ ਇਸ ਦੀਆਂ ਸੜਕਾਂ ਦੀ ਹਾਲਤ ਅਜੇ ਵੀ ਤਰਸਯੋਗ ਹੈ ਅਤੇ ਇਸ ਪੁੱਲ ਦੀਆਂ ਖਸਤਾ ਹਾਲ ਸੜਕਾਂ ਦਾ ਖਾਮਿਆਜ਼ਾ ਵੀ ਜਨਤਾ ਨੂੰ ਹੀ ਭੁਗਤਣਾ ਪੈਂਦਾ ਹੈ।
ਜਵਾਨ ਕੁੜੀ ਨੇ ਨਿਗਲੀ ਜ਼ਹਿਰ, ਹਾਲਤ ਗੰਭੀਰ
NEXT STORY