ਚੰਡੀਗੜ੍ਹ- ਇਕ ਕਾਲਕਾਰ ਜਦੋਂ ਆਪਣੀ ਕਲਾ ਦਾ ਜਾਦੂ ਲੋਕਾਂ 'ਤੇ ਚੜਾਉਂਦਾ ਹੈ ਤਾਂ ਉਸ ਦਾ ਨਸ਼ਾ ਜਲਦੀ ਉਤਰਦਾ ਨਹੀਂ ਹੈ। ਅਸੀਂ ਗੱਲ ਕਰ ਰਹੇ ਹਾਂ ਸੰਗੀਤ ਦੀ। ਜਿਸ ਦਾ ਨਸ਼ਾ ਤੁਸੀਂ ਹਰ ਕਿਸੇ ਦੇ ਵਿਅਕਤੀ 'ਚ ਦੇਖ ਸਕਦੇ ਹੋ। ਉਹ ਫਿਰ ਕੋਈ ਬੱਚਾ ਹੋਵੇ ਜਾਂ ਫਿਰ ਕੋਈ ਬਜ਼ੁਰਗ ਹੋਵੇ। ਸਮੇਂ ਦੇ ਨਾਲ ਨਾਲ ਲੋਕਾਂ ਦੀ ਸੋਚ ਬਦਲੀ ਅਤੇ ਇਸ ਦੇ ਨਾਲ ਨਾਲ ਲੋਕਾਂ ਦਾ ਰੰਗ ਢੰਗ ਅਤੇ ਸੁਆਦ ਵੀ ਬਦਲਿਆ। ਅੱਜ ਦੇ ਸਮੇਂ 'ਚ ਲੋਕ ਹੁਣ ਵਿਆਹਾਂ ਨੂੰ ਹੋਰ ਦਿਲਚਸਪ ਬਣਾਉਣ ਲਈ ਸੰਗੀਤ ਦੇ ਫਨਕਾਰਾਂ ਨੂੰ ਬੁਕ ਕਰਦੇ ਹਨ ਤਾਂ ਕਿ ਉਸ ਵਿਆਹ ਨੂੰ ਚਾਰ ਚੰਦ ਲੱਗ ਜਾਣ। ਪੰਜਾਬ 'ਚ ਸੰਗੀਤ ਕਲਾਕਾਰਾਂ ਦੀ ਕਮਾਈ ਦਾ ਮੁੱਖ ਜ਼ਰੀਆ ਵੀ ਇਹੀ ਮੰਨਿਆ ਜਾਂਦਾ ਹੈ।
ਪੰਜਾਬ 'ਚ 90 ਫੀਸਦੀ ਪੰਜਾਬੀ ਸੰਗੀਤ ਕਲਾਕਾਰਾਂ ਦੇ ਸ਼ੋਅ ਵਿਆਹਾਂ ਲਈ ਬੁੱਕ ਹੁੰਦੇ ਹਨ। ਵਿਦੇਸ਼ਾਂ 'ਚ ਤਾਂ ਅਜਿਹੇ ਸ਼ੋਅ ਲਈ ਲੋਕ ਟਿਕਟਾਂ ਖਰੀਦਦੇ ਹਨ। ਇਹੀ ਕਹਿਣਾ ਹੈ ਪੰਜਾਬੀ ਸਿੰਗਰ ਮਨਮੋਹਨ ਵਾਰਿਸ ਦਾ ਹੈ ਜਿਹੜੇ ਬੁੱਧਵਾਰ ਨੂੰ ਮੋਹਾਲੀ ਪ੍ਰੇਸ ਕੱਲਬ 'ਚ ਸਿੰਗਰ ਹਰਫ ਚੀਮਾ ਦੀ ਡੇਬਯੂ ਐਲਬਮ, ''ਸਟੈਂਡ ਜੱਟ ਦਿ' ਰਿਲੀਜ਼ ਕਰਨ ਪੁੰਹਚੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਪੰਜਾਬੀ ਸੰਗੀਤ ਨਾਲ ਜੁੜੇ ਅਨੁਭਵਾਂ ਨੂੰ ਸਾਂਝਾ ਕੀਤਾ। ਮਨਮੋਹਨ ਦਾ ਕਹਿਣਾ ਹੈ ਕਿ ਗਾਣਾਂ ਗਾਉਣਾ ਸਾਡਾ ਪੈਸ਼ਨ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਉਨ੍ਹਾਂ ਨੂੰ ਚਾਹੁਣ ਵਾਲੇ ਦਰਸ਼ਕ ਸਿਰਫ ਨੌਜਵਾਨ ਨਹੀਂ ਹਨ। ਮਨਮੋਹਨ ਦੇ ਨਾਲ ਆਏ ਸਿੰਗਰ ਦਾ ਕਹਿਣਾ ਹੈ ਕਿ ਇਕ ਕਲਾਕਾਰ ਦੀ ਪਛਾਣ ਐਲਬਮ ਦੇ ਮਾਰਕਿਟ 'ਚ ਆਉਣ ਤੋਂ ਬਾਅਦ ਹੀ ਪਛਾਣਿਆ ਜਾਂਦਾ ਹੈ।
ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਬਾਂਦਰ ਵੀ ਲੈਣ ਲੱਗਿਆ ਸੈਲਫੀਆਂ (ਦੇਖੋ ਤਸਵੀਰਾਂ)
NEXT STORY