ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਪਾਰਟੀ 'ਤੇ ਆਪਣਾ ਵਾਰ ਕਰਦੇ ਹੋਏ ਦੋਸ਼ ਲਾਇਆ ਕਿ ਭਾਜਪਾ ਨੇ ਹਾਲ ਹੀ 'ਚ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿਚ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ।
ਆਪ ਦੇ ਕਨਵੀਨਰ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ 70 ਵਿਧਾਨ ਸਭਾ ਕਨਵੀਨਰਾਂ ਨੇ ਪਾਰਟੀ ਕਨਵੀਨਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦਿੱਲੀ 'ਚ ਫਿਰਕੂ ਮਾਹੌਲ ਅਤੇ ਸ਼ਾਂਤੀ ਭੰਗ ਕਰਨ ਦੇ ਕਿਸੀ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ। 'ਆਪ' ਦੇ ਕਨਵੀਨਰ ਵਲੋਂ ਜਾਰੀ ਬਿਆਨ ਵਿਚ ਕਿਹਾ ਕਿ ਪਾਰਟੀ ਦਾ ਇਹ ਮਜ਼ਬੂਤ ਇਰਾਦਾ ਹੈ ਕਿ ਕੁਝ ਦਿਨਾਂ ਵਿਚ ਤ੍ਰਿਲੋਕਪੁਰੀ, ਬਵਾਨਾ, ਮੁੰਡਕਾ ਅਤੇ ਓਖਲਾ ਵਿਚ ਫਿਰਕੂ ਮਾਹੌਲ ਨੂੰ ਜਾਣ-ਬੁੱਝ ਕੇ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਰਟੀ ਨੇ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾਵਾਂ ਵਿਚ ਆਪਣੇ ਵਰਕਰਾਂ ਤੋਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦਾ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਉਹ ਜਨਤਾ 'ਚ ਇਹ ਸੰਦੇਸ਼ ਪਹੁੰਚਾਉਣ ਕਿ ਜੋ ਲੋਕ ਸ਼ਾਂਤੀ ਨੂੰ ਵਿਗਾੜਨ ਵਿਚ ਜੁਟੇ ਹਨ ਉਹ ਨਾ ਤਾਂ ਹਿੰਦੂ ਹਨ ਨਾ ਹੀ ਮੁਸਲਮਾਨ। ਅਜਿਹੇ ਤੱਤ ਮਨੁੱਖਤਾ ਦੇ ਦੁਸ਼ਮਣ ਹਨ।
28 ਸਾਲ ਬਾਅਦ ਆਸਟ੍ਰੇਲੀਆ ਜਾਵੇਗਾ ਭਾਰਤੀ ਪ੍ਰਧਾਨ ਮੰਤਰੀ, ਨਿੱਘੇ ਸੁਆਗਤ ਦੀ ਤਿਆਰੀ
NEXT STORY