ਇਸਲਾਮਾਬਾਦ- ਪਾਕਿਸਤਾਨ ਨੇ ਅੱਜ ਰੱਖਿਆ ਮੰਤਰੀ ਅਰੁਣ ਜੇਤਲੀ ਦੀ ਇਸ ਟਿੱਪਣੀ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਕਿ ਪਾਕਿਸਤਾਨ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਉਸ ਨੇ ਭਾਰਤ ਨਾਲ ਗੱਲ ਕਰਨੀ ਹੈ ਜਾਂ ਕਸ਼ਮੀਰ ਦੇ ਵੱਖਵਾਦੀ ਆਗੂਆਂ ਨਾਲ।
ਪਾਕਿਸਤਾਨ ਨੇ ਕਿਹਾ ਕਿ ਉਹ ਗੱਲਬਾਤ ਪ੍ਰਕਿਰਿਆ ਵਿਚ 'ਕੋਈ ਸ਼ਰਤ' ਸਵੀਕਾਰ ਨਹੀਂ ਕਰਦਾ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਤਸਨੀਮ ਅਸਲਮ ਨੇ ਨਵੀਂ ਦਿੱਲੀ ਵਿਚ ਭਾਰਤ ਆਰਥਿਕ ਸਿਖਰ ਸੰਮੇਲਨ ਵਿਚ ਜੇਤਲੀ ਦੀਆਂ ਟਿੱਪਣੀਆਂ 'ਤੇ ਪ੍ਰਤੀਕਰਿਆ ਪ੍ਰਗਟ ਕਰਦੇ ਹੋਏ ਕਿਹਾ,''ਜਿਵੇਂ ਕਿ ਅਸੀਂ ਕਹਿੰਦੇ ਆਏ ਹਾਂ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਕੋਈ ਕ੍ਰਿਪਾ ਨਹੀਂ ਹੈ ਜੋ ਇਕ ਦੇਸ਼ ਦੂਜੇ 'ਤੇ ਕਰ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਇਸ ਖੇਤਰ ਦੀ ਸ਼ਾਂਤੀ ਲਾਜ਼ਮੀ ਹੈ ਤਾਂ ਜੋ ਦੱਖਣ ਏਸ਼ੀਆ ਜਨਤਾ ਦੀ ਭਲਾਈ ਅਤੇ ਆਰਥਿਕ ਵਿਕਾਸ 'ਤੇ ਵੀ ਧਿਆਨ ਦੇਵੇ।''
ਉਨ੍ਹਾਂ ਕਿਹਾ ਕਿ ਅਸੀਂ ਕੋਈ ਸ਼ਰਤ ਸਵੀਕਾਰ ਨਹੀਂ ਕਰਦੇ। ਕਸ਼ਮੀਰੀ ਭਾਰਤੀ ਵੱਖਵਾਦੀ ਨਹੀਂ ਹਨ, ਉਹ ਸੰਯੁਕਤ ਰਾਸ਼ਟਰ ਦੇ ਮਤਿਆਂ ਰਾਹੀਂ ਸਵੀਕਾਰੇ ਗਏ ਆਤਮ ਨਿਰਣੇ ਦੇ ਆਪਣੇ ਅਧਿਕਾਰ ਲਈ ਸੰਘਰਸ਼ ਕਰ ਰਹੇ ਅਧਿਕਾਰਤ ਖੇਤਰ ਦੇ ਲੋਕ ਹਨ। ਪਾਕਿਸਤਾਨ ਇਸ ਵਿਵਾਦ ਵਿਚ ਇਕ ਪੱਖ ਹੈ, ਇਸ ਲਈ ਇਹ ਵਿਚਾਰ ਸਵੀਕਾਰਨਯੋਗ ਨਹੀਂ।
ਲੀਬੀਆ ਦੀ ਸੰਸਦ ਨੂੰ ਸੁਪਰੀਮ ਕੋਰਟ ਨੇ ਗੈਰ-ਸੰਵਿਧਾਨਿਕ ਕਰਾਰ ਦਿੱਤਾ
NEXT STORY