ਪੇਈਚਿੰਗ - ਚੀਨ ਦੀ ਬਰਾਮਦ 11.6 ਫੀਸਦੀ ਅਤੇ ਦਰਾਮਦ 4.6 ਫੀਸਦੀ ਵਧਣ ਨਾਲ ਅਕਤੂਬਰ ਮਹੀਨੇ 'ਚ ਵਪਾਰ ਉਮੀਦ ਤੋਂ ਬਿਹਤਰ ਰਹਿ ਕੇ 45.41 ਅਰਬ ਡਾਲਰ ਰਿਹਾ ਹੈ, ਇਸ ਨਾਲ ਅਰਥਵਿਵਸਥਾ 'ਚ ਆ ਰਹੀ ਸੁਸਤੀ 'ਤੇ ਰੋਕ ਲਗਾਉਣ ਦੀ ਉਮੀਦ ਵਧੀ ਹੈ। ਇਸ ਸਾਲ ਦੇ ਪਹਿਲੇ 10 ਮਹੀਨਿਆਂ ਦੌਰਾਨ ਚੀਨ ਦੀ ਕੁੱਲ ਬਰਾਮਦ ਅਤੇ ਦਰਾਮਦ 3,530 ਅਰਬ ਡਾਲਰ ਤਕ ਪਹੁੰਚ ਗਿਆ ਹੈ, ਜੋ ਕਿ ਬੀਤੇ ਸਾਲ ਦੀ ਇਸ ਮਿਆਦ ਦੀ ਤੁਲਨਾ 'ਚ 3.8 ਫੀਸਦੀ ਜ਼ਿਆਦਾ ਹੈ। ਇਸ ਦੌਰਾਨ ਵਪਾਰ ਜ਼ਿਆਦਾਤਰ 277.11 ਅਰਬ ਡਾਲਰ ਰਿਹਾ, ਜੋ ਕਿ ਬੀਤੇ ਸਾਲ ਦੇ ਮੁਕਾਬਲੇ 38.5 ਫੀਸਦੀ ਜ਼ਿਆਦਾ ਰਿਹਾ ਹੈ।
ਗੋਆ ਤੇ ਮਾਸਕੋ ਲਈ ਹਫਤੇ 'ਚ 4 ਉਡਾਨਾਂ
NEXT STORY