ਨਵੀਂ ਦਿੱਲੀ- ਡਾਲਰ ’ਚ ਮਜ਼ਬੂਤੀ ਦੇ ਵਿਚਾਲੇ ਸੰਸਾਰਕ ਬਾਜ਼ਾਰ ’ਚ ਕਮਜ਼ੋਰ ਰੁਖ ਦੇ ਚਲਦੇ ਸਟਾਕਿਸਟਾਂ ਦੀ ਵਿਕਰੀ ਦੇ ਕਾਰਨ ਸਮੀਖਿਆ ਅਧੀਨ ਹਫਤੇ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਆਈ।
ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਵਿਚਾਲੇ ਨਿਵੇਸ਼ਕਾਂ ਨੇ ਪੂੰਜੀ ਬਾਜ਼ਾਰ ’ਚ ਧਨ ਲਗਾਇਆ। ਇਸ ਦਾ ਅਸਰ ਸਰਾਫਾ ਬਾਜ਼ਾਰ ’ਤੇ ਵੀ ਪਿਆ। ਹਾਲਾਂਕਿ ਗਹਿਣੇ ਨਿਰਮਾਤਾਵਾਂ ਅਤੇ ਫੁਟਕਰ ਕਾਰੋਬਾਰੀਆਂ ਦੀ ਮੌਜੂਦਾ ਪੱਧਰ ’ਤੇ ਚੋਣਵੀਂ ਗਾਹਕੀ ਦੇ ਚਲਦੇ ਸ਼ੁਰੂਆਤੀ ਗਿਰਾਵਟ ਘੱਟ ਹੋ ਗਈ।
ਸੋਨੇ ਦੀ ਕੀਮਤ ਡਿਗ ਕੇ ਕਈ ਸਾਲ ਦੇ ਹੇਠਲੇ ਪੱਧਰ 25800 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈ ਜੋ ਇਸ ਤੋਂ ਪਹਿਲੇ ਇਹ ਪੱਧਰ 2011 ਦੇ ਬਾਅਦ ਦੇਖਿਆ ਗਿਆ ਸੀ। ਡਾਲਰ ਦੀ ਮਜ਼ਬੂਤੀ ਦੇ ਚਲਦੇ ਵਿਦੇਸ਼ੀ ਬਾਜ਼ਾਰਾਂ ’ਚ ਸੋਨਾ 4 ਸਾਲ ਦੇ ਹੇਠਲੇ ਪੱਧਰ ’ਤੇ 1130.70 ਡਾਲਰ ਪ੍ਰਤੀ ਔਂਸ ਰਹਿ ਗਿਆ। ਚਾਂਦੀ ਵੀ ਟੁੱਟ ਕੇ 14.98 ਡਾਲਰ ਪ੍ਰਤੀ ਔਂਸ ਰਹਿ ਗਈ ਜੋ ਫਰਵਰੀ 2010 ਦੇ ਬਾਅਦ ਦਾ ਹੇਠਲਾ ਪੱਧਰ ਹੈ।
ਸੰਸਾਰਕ ਬਾਜ਼ਾਰਾਂ ’ਚ ਮੰਗ ਕਮਜ਼ੋਰ ਹੋਣ ਦੇ ਨਾਲ ਖਰੀਦਾਰਾਂ ਵੱਲੋਂ ਕੀਮਤਾਂ ’ਚ ਹੋਰ ਗਿਰਾਵਟ ਦੀ ਉਮੀਦ ’ਚ ਗਾਹਕੀ ਤੋਂ ਹੱਥ ਪਰੇ ਕਰ ਲਿਆ ਗਿਆ। ਇਸ ਨਾਲ ਵੀ ਗਿਰਾਵਟ ਨੂੰ ਮਜ਼ਬੂਤੀ ਮਿਲੀ। ਦਿੱਲੀ ’ਚ ਸੋਨਾ 9.9 ਅਤੇ 99.5 ਸ਼ੁੱਧ ਦੀ ਕੀਮਤ ਕ੍ਰਮਵਾਰ 26350 ਰੁਪਏ ਅਤੇ 26150 ਰੁਪਏ ਪ੍ਰਤੀ 10 ਗ੍ਰਾਮ ਕਮਜ਼ੋਰ ਖੁਲੀ। ਵਿਦੇਸ਼ਾਂ ’ਚ ਕਮਜ਼ੋਰ ਰੁਖ ਅਤੇ ਸਟਾਕਿਸਟਾਂ ਅਤੇ ਫੁਟਕਰ ਮੰਗ ’ਚ ਕਮੀ ਦੇ ਚਲਦੇ ਇਹ 26000 ਦੇ ਪੱਧਰ ਤੋਂ ਵੀ ਹੇਠਾਂ 25800 ਰੁਪਏ ਅਤੇ 25600 ਰੁਪਏ ਪ੍ਰਤੀ 10 ਗ੍ਰਾਮ ਤੱਕ ਚਲੀ ਗਈ ਪਰ ਹਫਤੇ ਦੇ ਅੰਤ ’ਚ ਗਾਹਕੀ ਸਮਰਥਨ ਮਿਲਣ ਨਾਲ ਇਹ ਕੁਝ ਸੁਧਰ ਕੇ ਅੰਤ ਵਿਚ 100 ਰੁਪਏ ਦੀ ਗਿਰਾਵਟ ਦੇ ਨਾਲ ਕ੍ਰਮਵਾਰ 26450 ਰੁਪਏ ਅਤੇ 26350 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ। ਗਿੰਨੀ ਦੀ ਕੀਮਤ 100 ਰੁਪਏ ਟੁੱਟ ਕੇ 23700 ਰੁਪਏ ਪ੍ਰਤੀ ਅੱਠ ਗ੍ਰਾਮ ’ਤੇ ਬੰਦ ਹੋਈ।
ਚਾਂਦੀ ਤਿਆਰ ਦੀ ਕੀਮਤ 35000 ਤੋਂ ਵੀ ਹੇਠਾਂ ਡਿਗਣ ਤੋਂ ਬਾਅਦ 700 ਰੁਪਏ ਦੀ ਗਿਰਾਵਟ ਦੇ ਨਾਲ 35550 ਰੁਪਏ ਕਿਲੋ ਬੰਦ ਹੋਈ। ਇਸੇ ਤਰ੍ਹਾਂ ਚਾਂਦੀ ਹਫਤੇਵਾਰੀ ਡਿਲੀਵਰੀ ਦੇ ਭਾਅ ਉਤਾਰ-ਚੜ੍ਹਾਅ ਤੋਂ ਬਾਅਦ ਅੰਤ ਵਿਚ 1005 ਰੁਪਏ ਦੀ ਗਿਰਾਵਟ ਦੇ ਨਾਲ 34795 ਰੁਪਏ ਕਿਲੋ ਬੰਦ ਹੋਏ। ਚਾਂਦੀ ਸਿੱਕਾ ਦੀ ਕੀਮਤ 3000 ਰੁਪਏ ਟੁੱਟ ਕੇ 58000:59000 ਰੁਪਏ ਪ੍ਰਤੀ ਸੈਂਕੜਾ ਬੰਦ ਹੋਈ।
ਫੇਸਬੁੱਕ 5 ਸਾਲ 'ਚ ਹੋ ਜਾਵੇਗੀ ਵੀਡੀਓ ਸਾਈਟ
NEXT STORY