ਲੰਡਨ— ਮਹਿੰਗੀਆਂ ਕਾਰਾਂ ਲਈ ਇਹ ਗੱਲ ਮਸ਼ਹੂਰ ਹੈ ਕਿ ਉਹ ਜ਼ਿਆਦਾ ਮਜ਼ਬੂਤ ਤੇ ਸੁਰੱਖਿਅਤ ਹੁੰਦੀਆਂ ਹਨ ਪਰ ਜੇਕਰ ਖਤਰੇ ਦਾ ਸਾਮਾਨ ਉਸ ਦੇ ਅੰਦਰ ਹੀ ਬੈਠਾ ਹੋਵੇ ਤਾਂ ਕੋਈ ਕੀ ਕਰੇ। ਇਸ ਵੀਡੀਓ ਨੂੰ ਹੀ ਦੇਖ ਲਓ। ਵੀਡੀਓ ਵਿਚ ਲੈਂਬੋਰਗਿਨੀ ਵਰਗੀ ਮਹਿੰਗੀ ਕਾਰ ਹੱਥ ਵਿਚ ਆਉਂਦੇ ਹੀ ਸ਼ਾਇਦ ਇਸ ਨੂੰ ਚਲਾ ਰਹੇ ਵਿਅਕਤੀ ਨੂੰ ਲੱਗਿਆ ਕਿ ਉਸ ਨੇ ਸਾਰੀ ਸੜਕ ਹੀ ਖਰੀਦ ਲਈ ਹੈ। ਸ਼ਾਇਦ ਇਸੇ ਲਈ ਉਹ ਲੰਡਨ ਦੀਆਂ ਸੜਕਾਂ 'ਤੇ ਕਾਰ ਉਡਾਉਂਦਾ ਹੋਇਆ ਆਇਆ ਤੇ ਹੋਰ ਕਾਰਾਂ ਨੂੰ ਟੱਕਰ ਮਾਰ ਦਿੱਤੀ। ਥੌੜ੍ਹੀ ਜਿਹੀ ਥਾਂ 'ਚੋਂ ਤੇਜ਼ ਰਫਤਾਰ ਨਾਲ ਹੋਰਾਂ ਤੋਂ ਅੱਗੇ ਨਿਕਲਣ ਦੇ ਚੱਕਰ ਵਿਚ ਇਸ ਵਿਅਕਤੀ ਨੇ ਹੋਰਾਂ ਦਾ ਨੁਕਸਾਨ ਤਾਂ ਕੀਤਾ ਹੀ ਪਰ ਨਾਲ ਹੀ ਆਪਣੀ ਲੈਂਬੋਰਗਿਨੀ ਦੇ ਪਰਖੱਚੇ ਵੀ ਉਡਾ ਲਏ। ਜਿਵੇਂ ਹੀ ਲੈਂਬੋਰਗਿਨੀ ਹੋਰ ਕਾਰਾਂ ਨਾਲ ਟਕਰਾਉਂਦੀ ਹੋਈ ਗਈ ਤਾਂ ਉਸ ਦੀਆਂ ਦੋਵੇਂ ਸਾਈਡਾਂ ਦੇ ਟੁੱਕੜੇ ਇੰਝ ਉੱਡੇ, ਜਿਵੇਂ ਕੱਚ ਦੇ ਬਣੇ ਹੋਣ।
ਫਿਲਹਾਲ ਇਸ ਹਾਦਸੇ ਵਿਚ ਕਾਰ ਦਾ ਜੋ ਨੁਕਸਾਨ ਹੋਇਆ ਸੋ ਹੋਇਆ ਪਰ ਇਸ ਵਿਚ ਬੈਠੇ ਵਿਅਕਤੀ ਅਤੇ ਔਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਮੋਦੀ ਨੇ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ 'ਤੇ ਦਿੱਤੀ ਸ਼ਰਧਾਂਜਲੀ
NEXT STORY