ਨਵੀਂ ਦਿੱਲੀ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਜਲਦੀ ਹੀ ਆਪਣੇ ਬੁਆਏਫੈਂ੍ਰਡ ਆਯੁਸ਼ ਸ਼ਰਮਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਸਲਮਾਨ ਨੇ ਹਾਲ ਹੀ 'ਚ ਭੈਣ ਦੇ ਵਿਆਹ ਲਈ ਦਿੱਲੀ 'ਚ ਰੋਕੇ ਦੀ ਰਸਮ ਪੂਰੀ ਕੀਤੀ ਹੈ। ਤਸਵੀਰ 'ਚ ਤੁਸੀਂ ਸਲਮਾਨ ਨੂੰ ਆਪਣੇ ਹੋਣ ਵਾਲੇ ਜੀਜੇ ਆਯੁਸ਼, ਸਾਬਕਾ ਕੇਂਦਰੀ ਮੰਤਰੀ ਸੁਖਰਾਮ ਅਤੇ ਹਿਮਾਚਲ ਪ੍ਰਦੇਸ਼ ਦੇ ਪੰਚਾਇਤੀ ਰਾਜ ਮੰਤਰੀ ਅਨਿਲ ਸ਼ਰਮਾ ਨਾਲ ਦੇਖ ਸਕਦੇ ਹੋ। ਅਰਪਿਤਾ ਅਤੇ ਆਯੁਸ਼ ਦਾ ਵਿਆਹ ਹੈਦਰਾਬਾਦ ਦੇ ਫਲਕਨੁਮਾ ਪੈਲੇਸ 'ਚ ਹੋਵੇਗਾ। ਅਰਪਿਤਾ ਦੇ ਵਿਆਹ 'ਚ ਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਬਾਲੀਵੁੱਡ ਦੀਆਂ ਕਈ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਇਸ ਹੌਟ ਹਾਲੀਵੁੱਡ ਸੈਲੇਬ੍ਰਿਟੀ ਦੀ ਵੀ ਹੋ ਸਕਦੀ ਹੈ ਬਿੱਗ ਬੌਸ ਦੇ ਘਰ ਐਂਟਰੀ (ਦੇਖੋ ਤਸਵੀਰਾਂ)
NEXT STORY