ਹਿਸਾਰ-ਬਰਵਾਲਾ ਸਥਿਤ ਸੰਤ ਰਾਮਪਾਲ ਦੇ ਆਸ਼ਰਮ 'ਚ ਭਗਤਾਂ ਨੂੰ ਬੰਧਕ ਬਣਾ ਕੇ ਰੱਖਣ ਦੀ ਗੱਲ ਸਾਹਮਣੇ ਆਈ ਹੈ। ਕਿਸੇ ਤਰ੍ਹਾਂ ਮੰਗਲਵਾਰ ਨੂੰ 70 ਦੇ ਕਰੀਬ ਭਗਤ ਸਤਲੋਕ ਆਸ਼ਰਮ 'ਚੋਂ ਮੌਕਾ ਪਾ ਕੇ ਭੱਜ ਨਿਕਲੇ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਸਨ। ਇਨ੍ਹਾਂ ਭਗਤਾਂ ਦਾ ਕਹਿਣਾ ਹੈ ਕਿ ਉਹ ਹੁਣ ਦੁਬਾਰਾ ਕਦੇ ਆਸ਼ਰਮ ਵੱਲ ਦੇਖਣਗੇ ਵੀ ਨਹੀਂ।
ਭਗਤਾਂ ਨੇ ਦੱਸਿਆ ਕਿ ਆਸ਼ਰਮ ਦੇ ਅੰਦਰ ਸੰਤ ਰਾਮਪਾਲ ਦੇ ਕਮਾਂਡਰ ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਰਹੇ ਹਨ ਕਿ ਬਾਹਰ ਜਾਓਗੇ ਤਾਂ ਪੁਲਸ ਤੁਹਾਡਾ ਐਨਕਾਊਂਟਰ ਕਰ ਦੇਵੇਗੀ। ਇਸ ਲਈ ਇੱਥੇ ਹੀ ਰਹੋ ਅਤੇ ਸੰਤ ਰਾਮਪਾਲ ਤੁਹਾਡੀ ਰੱਖਿਆ ਕਰਨਗੇ। ਆਸ਼ਰਮ 'ਚੋਂ 12 ਸਾਲਾ ਬੇਟੇ ਨਾਲ ਬਚ ਕੇ ਆਏ ਦਿੱਲੀ ਦੇ ਰਹਿਣ ਵਾਲੇ ਰਾਜਮਲ ਦੀਆਂ ਅੱਖਾਂ 'ਚੋਂ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਆਸ਼ਰਮ 'ਚ ਉਨ੍ਹਾਂ ਦੇ ਪੰਜ ਦਿਨ ਨਰਕ ਦੀ ਤਰ੍ਹਾਂ ਬੀਤੇ ਹਨ। ਪ੍ਰਸ਼ਾਸਨ ਵਲੋਂ ਬਿਜਲੀ, ਪਾਣੀ ਬੰਦ ਕਰਨ ਕਾਰਨ ਲੋਕਾਂ ਨੂੰ ਭੂਮੀਗਤ ਕੌੜਾ ਪਾਣੀ ਹੀ ਪੀਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਆਸ਼ਰਮ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਪੁਲਸ ਮਾਰ ਦੇਵੇਗੀ। ਰਾਜਮਲ ਨੇ ਦੱਸਿਆ ਕਿ ਆਸ਼ਰਮ 'ਚੋਂ ਬਾਹਰ ਦਵਾਈਆਂ ਦੇ ਖਾਲੀ ਪੱਤੇ ਦਿਖਾ ਕੇ ਉਨ੍ਹਾਂ ਨੇ ਦਵਾਈ ਲੈਣ ਲਈ ਪੁਲਸ ਦੀਆਂ ਮਿੰਨਤਾਂ ਪਾਈਆਂ। ਇਸ ਤੋਂ ਇਲਾਵਾ ਟੀਬੀ ਦੇ ਕਾਫੀ ਮਰੀਜ ਆਸ਼ਰਮ 'ਚ ਹਨ ਅਤੇ ਜੇਕਰ ਉਨ੍ਹਾਂ ਨੂੰ ਦਵਾਈ ਨਹੀਂ ਮਿਲੀ ਤਾਂ ਉਹ ਮਰ ਜਾਣਗੇ। ਰਾਜਮਲ ਦਾ ਕਹਿਣਾ ਹੈ ਕਿ ਲੋਕ ਉੱਥੇ ਹਰ ਪਲ ਮੌਤ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਕਰੀਬ 70 ਭਗਤਾਂ ਸਮੇਤ ਰਾਤ ਦੇ ਹਨੇਰੇ 'ਚ ਭੱਜ ਨਿਕਲੇ ਸਨ ਅਤੇ ਹੁਣ ਉਹ ਕਦੇ ਆਸ਼ਰਮ ਵੱਲ ਮੁੜ ਕੇ ਦੇਖਣਗੇ ਵੀ ਨਹੀਂ।
ਨੋਕਿਆ ਦਾ ਇਹ ਟੈਬ ਦੇਵੇਗਾ ਹੁਣ ਐਪਲ ਆਈਪੈਡ ਨੂੰ ਕੜੀ ਟੱਕਰ (ਦੇਖੋ ਤਸਵੀਰਾਂ)
NEXT STORY