ਬੋਸਾਸੋ-ਸੋਮਾਲੀਆ ਦੇ ਪੁੱਟਲੈਂਡ 'ਚ ਮੰਗਲਵਾਰ ਦੀ ਰਾਤ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਰੇਡਿਓ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਾਰੇ ਗਏ ਪੱਤਰਕਾਰ ਆਬਦੀਰਿਸਾਕ ਅਲੀ ਆਬਦੀ ਦੀ ਸਹਿ-ਕਰਮਚਾਰੀ ਫਾਦੁਮਾ ਯੁਸੁਫ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗਲਕਾਸਕੋ ਦੇ ਪੁਟਲੈਂਡ 'ਚ ਬੰਦੂਕਧਾਰੀਆਂ ਨੇ ਆਬਾਦੀ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਉਸਦੀ ਹੱਤਿਆ ਕਰ ਦਿੱਤੀ।
ਸੋਮਾਲੀਆ ਦੇ ਪੱਤਰਕਾਰ ਸੰਘ ਨੇ ਦੱਸਿਆ ਕਿ ਆਬਾਦੀ ਉਰਫ ਸਿਲਵਰ (25) ਲੰਡਨ ਸਥਿਤ ਇਕ ਟੈਲੀਵਿਜ਼ਨ ਸਟੇਸ਼ਨ 'ਚ ਵੀ ਕੰਮ ਕਰਦਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਬੱਚੇ ਵੀ ਹਨ। ਉਸਨੇ ਦੱਸਿਆ ਕਿ ਇਸ ਸਾਲ ਸੋਮਾਲੀਆ 'ਚ ਇਹ ਤੀਜੇ ਪੱਤਰਕਾਰ ਦੀ ਹੱਤਿਆ ਹੈ। ਹਾਲਾਂਕਿ ਹੱਤਿਆ ਦਾ ਉਦੇਸ਼ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਕਈ ਵਾਰ ਇਹ ਭ੍ਰਿਸ਼ਟਾਚਾਰ ਅਤੇ ਨਸਲੀ ਜੰਗ ਦੀ ਰਿਪੋਰਟ ਪ੍ਰਕਾਸ਼ਿਤ ਜਾਂ ਪ੍ਰਸਾਰਤ ਕਰਨ ਦਾ ਵੀ ਨਤੀਜਾ ਹੁੰਦਾ ਹੈ।
ਸਮਲਿੰਗੀ ਸਮਾਨਤਾ ਦੀ ਹੱਲਾਸ਼ੇਰੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਭਾਰਤ : ਮਹਾਜਨ
NEXT STORY