ਅੰਮ੍ਰਿਤਸਰ- ਗੱਡੀਆਂ 'ਤੇ ਗੁਰਬਾਣੀ ਦੀਆਂ ਪਾਵਨ ਤੁੱਕਾਂ ਲਿਖਣ ਅਤੇ ਏਕ ਓਂਕਾਰ ਸ਼ਬਦ ਨੂੰ ਤੋੜ-ਮਰੋੜ ਕੇ ਉਕੇਰਨ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਅਮਲ 'ਚ ਲਿਆਉਣ ਦਾ ਕੰਮ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਜੱਥਾ ਨੇ ਸ਼ੁਰੂ ਕਰ ਦਿੱਤਾ ਹੈ। ਅਜਿਹੀਆਂ ਨੂੰ ਗੱਡੀਆਂ ਨੂੰ ਰੋਕ ਕੇ ਡਰਾਈਵਰਾਂ ਨੂੰ ਸਮਝਾਉਣ ਅਤੇ ਲਿਖਾਵਟ ਨੂੰ ਮਿਟਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਜੱਥੇ ਦੇ ਪ੍ਰਧਾਨ ਬਲਦੇਵ ਸਿੰਘ ਐੱਮ. ਏ. ਦੀ ਲੀਡਰਸ਼ਿਪ 'ਚ ਪਹਿਲੀ ਦਸੰਬਰ ਨੂੰ ਅੰਮ੍ਰਿਤਸਰ 'ਚ ਕੁਝ ਗੱਡੀਆਂ ਨੂੰ ਰੋਕ ਕੇ ਇਨ੍ਹਾਂ ਨੂੰ ਪੇਂਟ ਨਾਲ ਮਿਟਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਤੁਕਾਂ ਨੂੰ ਲਿਖਵਾ ਲੈਂਦੇ ਹਨ ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਨਾਲ ਗੁਰਬਾਣੀ ਦਾ ਅਪਮਾਨ ਹੁੰਦਾ ਹੈ। ਏਕਓਂਕਾਰ ਲਿਖਵਾਉਣ ਵਾਲੇ ਉਸ ਦਾ ਅਸਲ ਸਵਰੂਪ ਵਿਗਾੜ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਏਕ ਅਤੇ ਓਂਕਾਰ ਅੱਖਰ ਵੱਖ-ਵੱਖ ਹਨ ਪਰ ਲਿਖਵਾਉਂਦੇ ਸਮੇਂ ਇਨ੍ਹਾਂ ਨੂੰ ਇਕ 'ਚ ਹੀ ਮਿਲਾ ਦਿੱਤਾ ਜਾਂਦਾ ਹੈ।
ਦਿੱਲੀ 'ਚ ਚਰਚ 'ਤੇ ਹੋਏ ਹਮਲੇ ਦੇ ਵਿਰੋਧ 'ਚ ਅੰਮ੍ਰਿਤਸਰ 'ਚ ਪ੍ਰਦਰਸ਼ਨ (ਵੀਡੀਓ)
NEXT STORY