ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਸਾਮ ਵਿਚ ਅੱਤਵਾਦੀਆਂ ਵਲੋਂ ਹੱਤਿਆ ਮਾਮਲੇ ਵਿਚ ਕਿਹਾ ਹੈ ਕਿ ਖੂਨੀ ਖੇਡ ਖੇਡਣ ਵਾਲੇ ਅੱਤਵਾਦੀਆਂ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬੋਡੋ ਹਰਮ ਦੇ ਅੱਤਵਾਦੀਆਂ ਨੇ ਆਦਿਵਾਸੀਆਂ 'ਤੇ ਹਮਲਾ ਕਰ ਦਿੱਤਾ ਸੀ। ਜਿਸ ਕਾਰਨ 65 ਤੋਂ ਵੱਧ ਆਦਿਵਾਸੀ ਲੋਕ ਮਾਰੇ ਗਏ। ਅੱਤਵਾਦੀਆਂ ਵਲੋਂ ਕੀਤੇ ਇਸ ਹਮਲੇ ਨੂੰ ਲੈ ਕੇ ਆਦਿਵਾਸੀ ਦੇ ਲੋਕ ਸੜਕਾਂ 'ਤੇ ਉਤਰ ਆਏ।
ਅੱਤਵਾਦੀਆਂ ਨੇ ਅਸਾਮ ਦੇ ਕੋਕਰਾਝਾਰ ਅਤੇ ਸੋਨੀਤਪੁਰ 'ਚ ਆਦਿਵਾਸੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਮਰਨ ਵਾਲਿਆਂ 'ਚ ਕਈ ਔਰਤਾਂ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਹਮਲਿਆਂ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ ਅਤੇ ਇਸ ਹਮਲੇ ਨੂੰ ਅੱਤਵਾਦੀਆਂ ਦੀ ਕਾਇਰਤਾਪੂਰਨ ਕਾਰਵਾਈ ਦੱਸਿਆ।
ਮਮਤਾ ਨੇ ਅਸਮ 'ਚ ਹੋਏ ਆਦਿਵਾਸੀਆਂ ਕਤਲੇਆਮ ਪ੍ਰਤੀ ਦਿਖਾਈ 'ਮਮਤਾ'
NEXT STORY