ਨਵੀਂ ਦਿੱਲੀ- ਸਾਲ 2014 ਆਪਣੇ ਅੰਤਿਮ ਦੌਰ 'ਚ ਹੈ। ਇਸ ਸਾਲ ਨਾਲ ਤੁਹਾਡੀਆਂ ਕਈ ਖੱਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਣਗੀਆਂ। ਸਮਾਂ ਸੋਸ਼ਲ ਮੀਡੀਆ ਦਾ ਹੈ। ਇਸ ਲਈ ਅਸੀਂ ਵੀ ਆਪਣੀ ਇਨ੍ਹਾਂ ਯਾਦਾਂ ਨੂੰ ਸੋਸ਼ਲ ਨੈਟਵਰਕਿੰਗ 'ਤੇ ਸਮੇਂ ਸਮੇਂ 'ਤੇ ਅਪਡੇਟ ਕਰਦੇ ਹਾਂ। ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਤੁਹਾਡੀ ਇਨ੍ਹਾਂ ਖੱਟੀਆਂ ਮਿਠੀਆਂ ਯਾਦਾਂ ਨੂੰ ਸਹੇਜ ਕੇ ਤੁਹਾਡੇ ਲਈ ਇਕ ਸਾਥ ਪੇਸ਼ ਕੀਤਾ ਹੈ।
ਦਰਅਸਲ ਫੇਸਬੁੱਕ ਨੇ 'ਇਯਰ ਇਨ ਰਵਿਊ' ਨਾਮ ਦਾ ਇਕ ਨਵਾਂ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੇ ਜ਼ਰੀਏ ਯੂਜ਼ਰਸ ਆਪਣੀ ਟਾਈਮ ਲਾਈਨ ਤੋਂ ਕਸਟਮਾਈਜ਼ ਕਰ ਸਕਦੇ ਹਨ। ਇਸ ਦੇ ਜ਼ਰੀਏ ਤੁਸੀਂ ਹਰ ਮਹੀਨੇ 'ਚ ਆਪਣੀ ਕੋਈ ਵੀ ਚਾਰ ਫੋਟੋ ਜੋੜ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਇਨ੍ਹਾਂ ਫੋਟੋਜ਼ ਨੂੰ ਆਪਣੀ ਪਸੰਦ ਦੀ ਕੈਪਸ਼ਨ ਵੀ ਦੇ ਸਕਦੇ ਹੋ। ਇਸ ਦੇ ਬਾਅਦ ਤੁਸੀਂ ਆਪਣੇ ਇਸ ਰਵਿਊ ਨੂੰ ਆਪਣੀ ਟਾਈਮ ਲਾਈਨ 'ਤੇ ਸ਼ੇਅਰ ਕਰ ਸਕਦੇ ਹੋ। ਤੁਸੀਂ ਇਸ ਫੀਚਰ ਨੂੰ ਆਪਣੇ ਫੇਸਬੁੱਕ ਸਮਾਰਟਫੋਨ ਐਪਲੀਕੇਸ਼ਨ ਜ਼ਰੀਏ ਵੀ ਵਰਤੋਂ ਕਰ ਸਕਦੇ ਹੋ। ਇਸ ਤੋਂ ਪਹਿਲਾਂ ਫੇਸਬੁੱਕ ਨੇ ਨਵੰਬਰ 'ਚ 'ਸੇ ਥੈਂਕਿਊ' ਫੀਚਰ ਲਾਂਚ ਕੀਤਾ ਸੀ। ਇਸ ਦੇ ਜ਼ਰੀਏ ਤੁਸੀਂ ਆਪਣੇ ਫਰੈਂਡਸ ਲਈ ਇਕ ਪਰਸਨਲਾਈਜ਼ ਵੀਡੀਓ ਬਣਾ ਸਕਦੇ ਹੋ।
ਤਾਜਮਹੱਲ ਤੇ ਹੁਮਾਯੂੰ ਦੇ ਮਕਬਰੇ ਦੀ ਟਿਕਟ ਹੁਣ ਆਨਲਾਈਨ
NEXT STORY