ਆਯੋਧਿਆ— ਬਾਬਰੀ ਮਸਜਿਦ ਮਾਮਲੇ 'ਚ ਸਭ ਤੋਂ ਪੁਰਾਣੇ ਵਾਦੀ ਰਹੇ ਮੁਹੰਮਦ ਫਾਰਕ ਦਾ ਬੁੱਧਵਾਰ ਨੂੰ ਆਯੋਧਿਆ 'ਚ 100 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਆਯੋਧਿਆ ਨਿਵਾਸੀ ਫਾਰਕ 1949 ਤੋਂ ਜੁੜੇ ਬਾਬਰੀ ਮਸਜਿਦ ਮਾਮਲੇ 'ਚ ਮੁਸਲਿਮ ਧਿਰ ਦੇ 7 ਮੁੱਖ ਵਾਦੀਆਂ 'ਚ ਸ਼ਾਮਲ ਸੀ। ਉੱਤਰ ਪ੍ਰਦੇਸ਼ ਦੇ ਵਧੀਕ ਐਡਵੋਕੇਟ ਜਨਰਲ ਅਤੇ ਬਾਬਰੀ ਮਸਜਿਦ ਮਾਮਲੇ ਕਮੇਟੀ ਦੇ ਕਨਵੀਨਰ ਜਫਰਯਾਬ ਗਿਲਾਨੀ ਨੇ ਕਿਹਾ ਕਿ ਫਾਰਕ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਮੁਹੰਮਦ ਸਲੀਮ ਮਾਮਲੇ 'ਚ ਆਪਣੇ ਪਿਤਾ ਦੀ ਥਾਂ ਵਾਦੀ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਫਾਰਕ ਦੇ ਪਿਤਾ ਮੁਹੰਮਦ ਜਹੂਰ ਮਾਮਲੇ 'ਚ ਮੂਲ ਸ਼ਿਕਾਇਤੀਆਂ ਵਿਚੋਂ ਇਕ ਸਨ।
ਦਿੱਲੀ 'ਚ ਚੋਣਾਂ 5 ਤੋਂ 10 ਫਰਵਰੀ ਦਰਮਿਆਨ
NEXT STORY