ਹੈਦਰਾਬਾਦ- ਮੁਨਾਫਾ ਕਮਾ ਰਹੀ ਨਿੱਜੀ ਹਵਾਈ ਕੰਪਨੀ ਇੰਡੀਗੋ ਨੇ ਆਂਧਰ ਪ੍ਰਦੇਸ਼ 'ਚ ਹੋਟਲਾਂ ਦੀ ਇਕ ਲੜੀ ਸਥਾਪਤ ਕਰਨ ਅਤੇ ਰਾਜ 'ਚ ਮੌਜੂਦਾ ਹਵਾਈ ਅੱਡਿਆਂ ਨਾਲ ਹਵਾਈ ਸੰਪਰਕ ਵਧਾਉਣ ਦੀ ਇੱਛਾ ਜਤਾਈ ਹੈ। ਕੰਪਨੀ ਨੇ ਏਅਰਬੱਸ ਇੰਡਸਟਰੀਜ਼ ਦੀ ਭਾਈਵਾਲੀ 'ਚ ਇਕ ਰੱਖ-ਰਖਾਅ, ਮੁਰੰਮਤ, ਓਵਰਹਾਲ (ਐਮ.ਆਰ.ਓ.) ਇਕਾਈ ਸਥਾਪਤ ਕਰਨ ਅਤੇ ਆਂਧਰ ਪ੍ਰਦੇਸ਼ ਨੂੰ ਵੱਡਾ ਹਵਾਈ ਕੇਂਦਰ ਬਣਾਉਣ ਦੀ ਵੀ ਇੱਛਾ ਜਤਾਈ ਹੈ।
ਇੰਡੀਗੋ ਦੇ ਚੇਅਰਮੈਨ ਰਾਹੁਲ ਭਾਟੀਆ ਨੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨਾਲ ਇਕ ਮੁਲਾਕਾਤ 'ਚ ਇਹ ਭਰੋਸਾ ਦਿੱਤਾ ਹੈ। ਇਕ ਆਧਿਕਾਰਿਕ ਇਸ਼ਤਿਹਾਰ 'ਚ ਕਿਹਾ ਗਿਆ ਕਿ ਇੰਡੀਗੋ ਹਾਸਪਿਟੈਲਿਟੀ, ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਆਂਧਰ ਪ੍ਰਦੇਸ਼ ਦੇ ਨਾਲ ਭਾਈਵਾਲੀ ਕਰਨ ਲਈ ਸਹਿਮਤ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਨੇ ਰਾਜ 'ਚ ਹਵਾਈ ਸੰਪਰਕ ਸੁਧਾਰਣ ਲਈ ਜਹਾਜ਼ ਈਂਧਨ 'ਤੇ ਟੈਕਸ ਘਟਾ ਕੇ ਸਿਰਫ਼ ਇਕ ਫ਼ੀਸਦੀ ਕਰ ਦਿੱਤਾ ਹੈ।
ਆਰ.ਬੀ.ਆਈ. ਦੇ ਰੁਪਏ ਦੀ ਸੰਦਰਭ ਦਰ
NEXT STORY