ਨਵੀਂ ਦਿੱਲੀ- ਚਾਈਨਿਜ਼ ਸਮਾਰਟਫੋਨ ਕੰਪਨੀ ਜਿਓਮੀ ਇਸ ਸਾਲ ਬਹੁਤ ਚਰਚਾ 'ਚ ਰਹੀ ਅਤੇ ਇਸ ਦਾ ਮੁੱਖ ਕਾਰਨ ਰਿਹਾ ਕੰਪਨੀ ਦੇ ਸਰਫ ਤੋਂ ਬਣਾਏ ਜਾਣ ਵਾਲੇ ਸਸਤੇ ਅਤੇ ਵਧੀਆ ਸਮਾਰਟਫੋਨ। ਹੁਣ ਇਸ ਕੰਪਨੀ ਨੇ 2015 'ਚ ਵੀ ਆਪਣੀ ਪਕੜ ਬਣਾਉਣ ਦੀ ਤਿਆਰੀ ਕਰ ਲਈ ਹੈ। ਇਸ ਲਈ ਜਿਓਮੀ ਜਨਵਰੀ 'ਚ ਹੋਣ ਵਾਲੇ ਟੈਕ ਸ਼ੋਅ ਸੀ.ਈ.ਐਸ. 'ਚ ਦੋ ਨਵੇਂ ਡਿਵਾਈਸ ਲਾਂਚ ਕਰੇਗੀ।
ਜਿਓਮੀ ਅਗਲੇ ਸਾਲ ਸੀ.ਈ.ਐਸ. 'ਚ ਆਪਣੇ 2 ਨਵੇਂ ਸਮਾਰਟਫੋਨ ਮੀ5 ਅਤੇ ਮੀ4 ਅਤੇ ਮੀ ਪੈਡ2 ਟੈਬਲੇਟ ਲਾਂਚ ਕਰੇਗੀ। ਜਿਓਮੀ ਦੇ ਇਸ ਡਿਵਾਈਸ ਦੀ ਤਸਵੀਰ ਅਤੇ ਫੀਚਰ ਵੀ ਆਨਲਾਈਨ ਜਗਤ 'ਚ ਲੀਕ ਹੋਏ ਹਨ। ਮੀ5 ਅਤੇ ਮੀ4 ਐਸ ਦੇ ਫੀਚਰ ਦੀ ਗੱਲ ਕਰੀਏ ਤਾਂ ਇਸ 'ਚ 5.7 ਇੰਚ ਦੀ ਕਵਾਰਡ ਐਚ.ਡੀ. (1440 ਗੁਣਾ 2560 ਪਿਕਸਲ) ਡਿਸਪਲੇ, 64 ਬਿੱਟ 'ਤੇ ਚੱਲਣ ਵਾਲਾ ਸਨੈਪਡਰੈਗਨ 810 ਪ੍ਰੋਸੈਸਰ, 3 ਜੀ.ਬੀ. ਦੀ ਰੈਮ ਅਤੇ 20.7 ਮੈਗਾਪਿਕਸਲ ਦਾ ਕੈਮਰਾ ਲੱਗਾ ਹੋ ਸਕਦਾ ਹੈ।
ਦੂਜੇ ਪਾਸੇ ਜਿਓਮੀ ਦੇ ਮੀਪੈਡ 2 'ਚ ਇਸ ਵਾਰ ਬੇਹਦ ਖਾਸ ਬਦਲਾਅ ਕੀਤਾ ਗਿਆ ਹੈ। ਮੀਪੈਡ 2 'ਚ ਇੰਟੇਲ ਦੀ 1.8 ਜੀ.ਐਚ.ਜ਼ੈਡ. ਚਿਪਸੈਟ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਇਲਾਵਾ ਇਸ 'ਚ ਨਵੀਡੀਆ ਟਰੈਗਾ ਪ੍ਰੋਸੈਸਰ ਲਗਾਇਆ ਗਿਆ ਹੈ। ਇਸ ਦੇ ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਮੀਪੈਡ 2 'ਚ 7.9 ਇੰਚ ਦੀ 2048 ਗੁਣਾ 1536 ਪਿਕਸਲ ਵਾਲੀ ਡਿਸਪਲੇ, 2 ਜੀ.ਬੀ. ਦੀ ਰੈਮ, 16 ਜੀ.ਬੀ, ਦੀ ਇੰਟਰਨਲ ਸਟੋਰੇਜ ਅਤੇ ਐਂਡਰਾਇਡ 4.4 ਕਿਟਕੈਟ ਵਰਜ਼ਨ ਦੇ ਨਾਲ ਐਮ.ਆਈ.ਯੂ.ਆਈ. ਦੇ ਨਾਲ ਕੰਮ ਕਰਦਾ ਹੈ।
ਅਗਲੇ ਸਾਲ ਸੋਨੀ ਲਾਂਚ ਕਰੇਗੀ ਨਵਾਂ ਫੈਬਲੇਟ, ਜਿਸ ਦੀ ਸਕਰੀਨ ਹੋਵੇਗੀ ਬੇਹਦ ਖਾਸ
NEXT STORY