ਕੋਲਕਾਤਾ- ਬੰਗਲਾਦੇਸ਼ ਨੂੰ ਉਮੀਦ ਹੈ ਕਿ ਭਾਰਤ ਦੇ ਨਾਲ ਲੰਬੇ ਸਮੇਂ ਦੇ ਆਰਥਿਕ ਸਬੰਧਾਂ ਦੇ ਤਹਿਤ ਊਰਜਾ ਸਹਿਯੋਗ 'ਤੇ ਦੋ ਪੱਖੀ ਚਰਚਾ ਹੋਵੇਗੀ। ਬੰਗਾਲ ਚੈਂਬਰ 'ਚ ਸ਼ਨੀਵਾਰ ਦੀ ਸ਼ਾਮ ਨੂੰ ਹੋਈ ਬੈਠਕ 'ਚ ਬੰਗਲਾਦੇਸ਼ ਦੇ ਵਿੱਤ ਮੰਤਰੀ ਅਬੁਲਮਾਲ ਅਬਦੁਲ ਮੁਹਿਤ ਨੇ ਕਿਹਾ ਕਿ ਭਾਰਤ 'ਚ ਨਵੀਂ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਸੰਦੇਸ਼ ਗਿਆ ਹੈ ਕਿ ਪਿਛਲੀਆਂ ਨੀਤੀਆਂ ਜਾਰੀ ਰਹਿਣਗੀਆਂ। ਕੁਝ ਮੁੱਦਿਆਂ 'ਤੇ ਦੋ ਪੱਖੀ ਚਰਚਾ ਦੀ ਜ਼ਰੂਰਤ ਹੈ ਜਿਸ 'ਚ ਊਰਜਾ ਸਹਿਯੋਗ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਨਾ ਸਿਰਫ ਭਾਰਤ ਦੇ ਨਾਲ ਸਗੋਂ ਨੇਪਾਲ ਅਤੇ ਭੂਟਾਨ ਦੇ ਨਾਲ ਵੀ ਚਰਚਾ ਹੋ ਰਹੀ ਹੈ। ਊਰਜਾ ਸਹਿਯੋਗ ਤੋਂ ਇਲਾਵਾ ਜਲ ਮਾਰਗਾਂ ਅਤੇ ਜ਼ਮੀਨ ਮਾਰਗਾਂ ਦੀ ਵਰਤੋਂ 'ਤੇ ਵੀ ਦੋ ਪੱਖੀ ਚਰਚਾ ਦੀ ਉਮੀਦ ਹੈ।
ਡਰੱਗਸ ਅਤੇ ਕਾਸਮੈਟਿਕਸ ਨਿਯਮਾਂ ਦੀ ਸਮੀਖਿਆ ਲਈ ਕਮੇਟੀ ਗਠਿਤ
NEXT STORY