ਨਵੀਂ ਦਿੱਲੀ- ਵਣਜ ਅਤੇ ਉਦਯੋਗ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਵਲੋਂ ਪੁਰਾਣੀ ਆਰਥਿਕ ਹਾਲਤ ਵਿਚ ਸੁਧਾਰ ਅਤੇ ਨਿਵੇਸ਼ ਧਾਰਨਾ ਨੂੰ ਮਜ਼ਬੂਤ ਬਣਾਉਣ ਲਈ ਚੁੱਕੇ ਗਏ ਕਦਮਾਂ ਨਾਲ ਐੱਫ.ਡੀ.ਆਈ. ਵਿਚ ਇਹ ਵਾਧਾ ਹੋਇਆ ਹੈ।
ਚਾਲੂ ਵਿੱਤੀ ਸਾਲ ਵਿਚ ਅਪ੍ਰੈਲ ਤੋਂ ਅਕਤੂਬਰ ਦੌਰਾਨ 7 ਮਹੀਨਿਆਂ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) 25 ਫ਼ੀਸਦੀ ਵੱਧ ਕੇ 17.35 ਅਰਬ ਡਾਲਰ 'ਤੇ ਪਹੁੰਚ ਗਿਆ। ਜੋ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਦੇਸ਼ 'ਚ 13.82 ਅਰਬ ਡਾਲਰ ਦਾ ਐੱਫ.ਡੀ.ਆਈ. ਆਇਆ ਸੀ ।
ਉਨ੍ਹਾਂ ਕਿਹਾ ਕਿ ਨਿਰਮਾਣ ਖੇਤਰ ਨੂੰ ਰਫ਼ਤਾਰ ਦੇਣਾ ਅਜੇ ਵੀ ਚੁਣੌਤੀ ਭਰਪੂਰ ਬਣਿਆ ਹੋਇਆ ਹੈ। ਭਾਰਤ ਨੂੰ ਦੁਨੀਆ ਲਈ ਨਿਰਮਾਣ ਦਾ ਮੁੱਖ ਹੱਬ ਬਣਾਉਣ ਵਿਚ ਬਹੁਤ ਜ਼ਿਆਦਾ ਰੁਕਾਵਟਾਂ ਹਨ। ਇਨ੍ਹਾਂ ਚੁਣੌਤੀਆਂ ਨੂੰ ਪਛਾਨਣ ਅਤੇ ਉਨ੍ਹਾਂ ਨਾਲ ਨਿੱਬੜਨ ਲਈ ਰਣਨੀਤੀ ਬਣਾਉਣ ਦੀ ਲੋੜ ਹੈ।
ਐੱਲ. ਐਂਡ ਟੀ. ਹਾਈਡਰੋਕਾਰਬਨ ਨੂੰ ਮਿਲਿਆ 894 ਕਰੋੜ ਰੁਪਏ ਦਾ ਆਰਡਰ
NEXT STORY