ਨਵੀਂ ਦਿੱਲੀ- 2014 ਦੀ ਖਾਸ ਗੱਲ ਇਹ ਰਹੀ ਕਿ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖੀ ਗਈ। ਸੋਨਾ 20 ਫੀਸਦੀ ਤੱਕ ਡਿਗ ਗਿਆ। ਹਾਲਾਂਕਿ ਭਾਰਤ ਸਰਕਾਰ ਦੀ ਸਖਤ ਟੈਕਸ ਨੀਤੀ ਦੇ ਕਾਰਨ ਇੱਥੇ ਇਸ ਦੀਆਂ ਕੀਮਤਾਂ ਵਿਚ ਖਾਸ ਗਿਰਾਵਟ ਨਹੀਂ ਦੇਖੀ ਗਈ। ਸਰਕਾਰ ਨੇ ਭਾਰਤ 'ਚ ਸੋਨੇ 'ਤੇ 10 ਫੀਸਦੀ ਦਾ ਟੈਕਸ ਲਗਾਇਆ ਹੋਇਆ ਹੈ ਜਿਸ ਕਾਰਨ ਇਹ ਭਾਰਤ 'ਚ ਇੰਨਾ ਸਸਤਾ ਨਹੀਂ ਹੋ ਸਕਿਆ ਹੈ।
ਇਸ ਦੇ ਕਈ ਕਾਰਨ ਰਹੇ ਜਿਸ 'ਚ ਡਾਲਰ ਦੀ ਮਜ਼ਬੂਤੀ ਸਭ ਤੋਂ ਮਹੱਤਵਪੂਰਨ ਕਾਰਨ ਰਿਹਾ। ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਦੁਨੀਆ 'ਚ ਮਹਿੰਗਾਈ ਦੇ ਕਾਰਨ ਹੋਈ ਕਮੀ ਦੇ ਕਾਰਨ ਵੀ ਸੋਨੇ ਦੀ ਕੀਮਤ ਡਿੱਗੀ ਪਰ 2015 'ਚ ਵੀ ਇਹ ਟ੍ਰੈਂਡ ਜਾਰੀ ਰਹਿਣ ਦੀ ਉਮੀਦ ਹੈ। ਇਸ ਦਾ ਮੁੱਖ ਕਾਰਨ ਹੈ ਕਿ ਅਮਰੀਕੀ ਅਰਥਵਿਵਸਥਾ 'ਚ ਮਜ਼ਬੂਤੀ ਆਉਣੀ ਸ਼ੁਰੂ ਹੋ ਗਈ ਹੈ। ਹੁਣ ਅਗਲੇ ਕੁਝ ਮਹੀਨਿਆਂ 'ਚ ਇਸ 'ਚ ਕਿੰਨੀ ਮਜ਼ਬੂਤੀ ਆਵੇਗੀ, ਇਹ ਦੇਖਣਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇੱਥੇ ਵਿਆਜ ਦਰਾਂ ਵਿਚ ਵਾਧੇ ਦੀ ਸੰਭਾਵਨਾ ਬਣੀ ਰਹੇਗੀ ਜਿਸ ਨਾਲ ਡਾਲਰ ਹੋਰ ਮਜ਼ਬੂਤ ਹੋਵੇਗਾ। ਜ਼ਾਹਰ ਹੈ ਕਿ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨਾ ਅਤੇ ਚਾਂਦੀ ਡਿੱਗੇਗਾ।
ਜਾਣਕਾਰਾਂ ਦਾ ਮੰਨਣਾ ਹੈ ਕਿ ਸੋਨਾ ਕੌਮਾਂਤਰੀ ਬਾਜ਼ਾਰ 'ਚ 1,050 ਡਾਲਰ ਪ੍ਰਤੀ ਔਂਸ ਤੱਕ ਚਲਾ ਜਾਵੇਗਾ। ਅਜੇ ਇਹ 1,196 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਹੈ। ਇਹ ਖਰੀਦਾਰਾਂ ਦੇ ਲਈ ਚੰਗਾ ਮੌਕਾ ਹੋਵੇਗਾ ਕਿਉਂਕਿ ਉੱਥੋਂ ਸੋਨੇ ਦੀਆਂ ਕੀਮਤਾਂ ਫਿਰ ਵਧਣ ਲੱਗਣਗੀਆਂ। ਉਸ ਤੋਂ ਬਾਅਦ ਇਹ 1,300 ਡਾਲਰ ਪ੍ਰਤੀ ਔਂਸ ਤੱਕ ਜਾ ਸਕਦਾ ਹੈ। ਇਸ ਲਈ ਨਿਵੇਸ਼ਕਾਂ ਦੇ ਲਈ ਇਹ ਸੁਨਹਿਰਾ ਮੌਕਾ ਹੋਵੇਗਾ ਕਿ ਉਹ ਥੋੜ੍ਹਾ ਜਿਹਾ ਸੋਨਾ ਜ਼ਰੂਰ ਖਰੀਦ ਲੈਣ।
ਅਗਲੇ ਸਾਲ ਸੋਨੀ ਕਰੇਗੀ ਨਵਾਂ ਟੈਬਲੇਟ ਲਾਂਚ
NEXT STORY