ਮੁੰਬਈ- ਵਿਦੇਸ਼ੀ ਮੁਦਰਾ ਭੰਡਾਰ ਦੀ ਸੰਤੋਖਜਨਕ ਸਥਿਤੀ ਤੋਂ ਉਤਸ਼ਾਹਤ ਭਾਰਤੀ ਰਿਜ਼ਰਵ ਬੈਂਕ ਨੇ ਭਾਰਤੀ ਕੰਪਨੀਆਂ ਦੇ ਵਿਦੇਸ਼ਾਂ 'ਚ ਨਿਵੇਸ਼ ਦੇ ਨਿਯਮਾਂ ਨੂੰ ਆਸਾਨ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਸ਼ੇਅਰਾਂ, ਘਰੇਲੂ ਅਤੇ ਵਿਦੇਸ਼ੀ ਸੰਪਤੀਆਂ ਨੂੰ ਗਹਿਣੇ ਰੱਖ ਕੇ ਧਨ ਇਕੱਠਾ ਕਰਨ ਦੀ ਹੱਦ ਨੂੰ ਖਤਮ ਕਰ ਦਿੱਤਾ ਹੈ।
ਰਿਜ਼ਰਵ ਬੈਂਕ ਨੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਨਿਯਮਾਂ 'ਚ ਸੋਧ ਕਰਨ ਦੇ ਬਾਰੇ ਵਿਚ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਬੈਂਕ ਕਿਸੇ ਭਾਰਤੀ ਪੱਖ ਦੇ ਸਾਂਝੇ ਉੱਦਮ ਜਾਂ ਪੁਰਨ ਸਹਾਇਕ ਇਕਾਈ ਦੇ ਸ਼ੇਅਰਾਂ ਨੂੰ ਘਰੇਲੂ ਜਾਂ ਵਿਦੇਸ਼ੀ ਰਿਣਦਾਤਾ ਦੇ ਕੋਲ ਗਹਿਣੇ ਰੱਖ ਕੇ ਧਨ ਜੁਟਾਉਣ ਦੀ ਇਜਾਜ਼ਤ ਦੇ ਸਕਦੇ ਹਨ।
ਅਜੇ ਤੱਕ ਭਾਰਤੀ ਕੰਪਨੀਆਂ ਵੱਲੋਂ ਵਿਦੇਸ਼ਾਂ 'ਚ ਨਿਵੇਸ਼ ਦੇ ਉਦੇਸ਼ ਨਾਲ ਧਨ ਜੁਟਾਉਣ 'ਤੇ ਕਈ ਤਰ੍ਹਾਂ ਦੀਆਂ ਰੋਕਾਂ ਲਾਗੂ ਸਨ। ਸਾਂਝੇ ਉੱਦਮਾਂ ਅਤੇ ਪੂਰਨ ਮਾਲਕੀ ਵਾਲੀਆਂ ਸਹਾਇਕ ਇਕਾਈਆਂ ਤੋਂ ਇਲਾਵਾ ਸਹਾਇਕ ਦੀ ਸਹਾਇਕ ਇਕਾਈ ਨੂੰ ਵੀ ਸ਼ੇਅਰਾਂ ਨੂੰ ਗਹਿਣੇ ਰੱਖਣ ਦੇ ਮਾਮਲੇ 'ਚ ਕੇਂਦਰੀ ਬੈਂਕ ਨੇ ਇਹ ਰਿਆਇਤ ਦਿੱਤੀ ਹੈ।
ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 19 ਦਸੰਬਰ ਨੂੰ ਖਤਮ ਹਫਤੇ 'ਚ 3.16 ਅਰਬ ਡਾਲਰ ਵੱਧ ਕੇ 319.99 ਅਰਬ ਡਾਲਰ 'ਤੇ ਪਹੁੰਚ ਗਿਆ। 25 ਜੁਲਾਈ, 2014 ਨੂੰ ਖਤਮ ਹਫਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ 320.56 ਅਰਬ ਡਾਲਰ 'ਤੇ ਪਹੁੰਚਿਆ ਸੀ। 2 ਸਤੰਬਰ, 2011 ਨੂੰ ਵਿਦੇਸ਼ੀ ਮੁਦਰਾ ਭੰਡਾਰ 320.79 ਅਰਬ ਡਾਲਰ ਦੇ ਆਪਣੇ ਸਾਰੇ ਸਮਿਆਂ ਦੇ ਉੱਚ ਪੱਧਰ 'ਤੇ ਪਹੁੰਚਿਆ ਸੀ।
ਟ੍ਰੇਡ ਮਾਰਕ ਮਾਮਲੇ 'ਚ ਮੇਕਮਾਈਟ੍ਰਿਪ ਨੂੰ ਅੰਤਰਿਮ ਰਾਹਤ
NEXT STORY