ਨਵੀਂ ਦਿੱਲੀ- ਆਈਬਾਲ ਨੇ ਆਪਣਾ ਪਹਿਲਾ ਓਕਟਾ ਕੋਰ ਟੈਬਲੇਟ, ਸਲਾਈਡ ਓਕਟਾ ਏ41 ਨੂੰ ਆਫੀਸ਼ਿਅਲ ਭਾਰਤੀ ਮਾਰਕੀਟ 'ਚ ਉਤਾਰ ਦਿੱਤਾ ਹੈ। ਇਸ ਦੀ ਕੀਮਤ 14999 ਰੁਪਏ ਰੱਖੀ ਗਈ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਕੰਪਨੀ ਦੀ ਵੈਬਸਾਈਟ 'ਤੇ ਇਹ ਟੈਬਲੇਟ ਲਿਸਟ ਕਰ ਦਿੱਤਾ ਗਿਆ ਸੀ ਪਰ ਇਸ ਦੀ ਉਪਲੱਬਧਤਾ ਦੇ ਬਾਰੇ 'ਚ ਕੁਝ ਨਹੀਂ ਕਿਹਾ ਗਿਆ ਸੀ।
ਹਾਲਾਂਕਿ ਇਹ ਟੈਬਲੇਟ ਥਰਡ ਪਾਰਟੀ ਆਨਲਾਈਨ ਰਿਟੇਲਰਸ 'ਤੇ ਪਹਿਲਾਂ ਹੀ ਮਿਲ ਰਿਹਾ ਹੈ ਪਰ ਕੰਪਨੀ ਨੇ ਆਫੀਸ਼ਿਅਲੀ ਇਸ ਨੂੰ ਹੁਣ ਬਾਜ਼ਾਰ 'ਚ ਉਤਾਰਿਆ ਹੈ। ਆਈਬਾਲ ਸਲਾਈਡ ਓਕਟਾ ਏ41 ਟੈਬਲੇਟ ਐਂਡਰਾਇਡ 4.4 ਕਿਟਕੈਟ 'ਤੇ ਚੱਲਦਾ ਹੈ। ਇਸ 'ਚ 7 ਇੰਚ ਆਈ.ਪੀ.ਐਸ. ਫੁੱਲ ਐਚ.ਡੀ. ਡਿਸਪਲੇ, 1.7 ਗੀਗਾਹਾਰਟਜ਼ ਓਕਟਾ ਕੋਰ ਏ.ਆਰ.ਐਮ. ਕਾਰਟੇਕਸ ਏ7 ਪ੍ਰੋਸੈਸਰ, 2 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਮੈਮੋਰੀ ਵਰਗੇ ਫੀਚਰ ਹਨ।
ਇਸ ਟੈਬਲੇਟ 'ਚ ਐਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਹੈ। ਨਾਲ ਹੀ ਇਸ 'ਚ 3500 ਐਮ.ਏ.ਐਚ. ਬੈਟਰੀ ਹੈ। ਇਸ ਟੈਬਲੇਟ 'ਚ ਬਿਲਟ ਇਨ ਇਯਰ ਪੀਸਾ ਹੈ, ਜਿਸ 'ਚ ਫੋਨਸ ਕਾਲਸ ਦੇ ਲਈ ਇਅਰਫੋਨਸ ਦੀ ਲੋੜਨਹੀਂ ਪਵੇਗੀ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY