ਨਵੀਂ ਦਿੱਲੀ- ਸਾਲ 2014 ਖਤਮ ਹੋਣ ਜਾ ਰਿਹਾ ਹੈ ਅਤੇ 2015 ਤੋਂ ਅਜਿਹੇ ਬਦਲਾਅ ਹੋਣ ਜਾ ਰਹੇ ਹਨ। ਜਿਵੇਂ ਕਿ 1 ਜਨਵਰੀ ਤੋਂ 15 ਜਨਵਰੀ ਤੱਕ ਲੋਕਾਂ ਦੇ ਬੈਂਕ ਅਕਾਉਂਟ ਨੂੰ ਉਨ੍ਹਾਂ ਦੇ ਰਸੋਈ ਗੈਸ ਕਨੈਕਸ਼ਨ ਨਾਲ ਲਿੰਕ ਕੀਤਾ ਜਾਵੇਗਾ, ਤਾਂ ਜੋ 1 ਜਨਵਰੀ ਤੋਂ ਪ੍ਰਭਾਵੀ ਹੋਣ ਵਾਲਾ ਸਬਸਿਡੀ ਟਰਾਂਸਫਰ ਸਾਰੇ ਖਾਤਾਧਾਰਕਾਂ ਦੇ ਬੈਂਕ ਖਾਤਿਆਂ ਵਿਚ ਆਸਾਨੀ ਨਾਲ ਪਹੁੰਚ ਸਕੇ।
ਇਕ ਜਨਵਰੀ ਤੋਂ ਕੰਪਨੀਆਂ ਦੇ ਫੇਸਬੁੱਕ ਪੇਜ ਦੇ ਪੋਸਟ ਕਿਸੇ ਯੂਜ਼ਰ ਦੀ ਪ੍ਰੋਫਾਈਲ 'ਤੇ ਘੱਟੋ-ਘੱਟ ਦਿਖਣਗੇ। 1 ਜਨਵਰੀ ਤੋਂ ਫੇਸਬੁੱਕ ਆਪਣੀ ਡਾਟਾ ਨੀਤੀ, ਕੁਕੀਜ਼ ਪਾਲਿਸੀ ਅਤੇ ਸ਼ਰਤਾਂ ਨੂੰ ਵੀ ਅਪਡੇਟ ਕਰੇਗਾ। ਨਾਲ ਹੀ, ਫੇਸਬੁੱਕ ਇਕ ਬਾਈ (BUY) ਬਟਨ ਵੀ ਟੈੱਸਟ ਦੇ ਤੌਰ 'ਤੇ ਸ਼ੁਰੂ ਕਰ ਸਕਦਾ ਹੈ।
ਡੀ.ਡੀ.ਏ. ਦੀ ਹਾਉਸਿੰਗ ਸਕੀਮ ਦੇ ਜੇਤਆਂ ਨੂੰ 1 ਜਨਵਰੀ ਤੋਂ ਫਲੈਟ ਮਿਲਣੇ ਸ਼ੁਰੂ ਹੋ ਜਾਣਗੇ। ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਦਵਾਰਕਾ ਦੇ ਫਲੈਟ 1 ਜਨਵਰੀ ਨੂੰ, ਨਰੇਲਾ ਦੇ 15 ਜਨਵਰੀ ਅਤੇ ਰੋਹਿਣੀ ਦੇ ਫਲੈਟ 25 ਜਨਵਰੀ ਨੂੰ ਦਿੱਤੇ ਜਾਣਗੇ। ਸਿਰਸਾਪੁਰ ਅਤੇ ਰੋਹਿਣੀ ਦੇ ਕੁਝ ਫਲੈਟ ਮਿਲਣ 'ਚ ਦੇਰੀ ਹੋਵੇਗੀ।
ਆਈ.ਆਈ.ਟੀ. ਦਿੱਲੀ ਦੀ ਮਦਦ ਨਾਲ ਮਾਰੀਸ਼ਸ 'ਚ ਸਥਾਪਤ ਕੀਤੀ ਗਈ ਇੰਟਰਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਆਫ ਰਿਸਰਚ ਅਕੈਡਮੀ (IITRA) 1 ਜਨਵਰੀ ਤੋਂ 8 ਪ੍ਰੋਫੈਸਰ ਅਤੇ 20 ਸਟੂਡੈਂਟ ਦੇ ਨਾਲ ਸ਼ੁਰੂ ਹੋ ਸਕਦੀ ਹੈ।
1 ਜਨਵਰੀ 2015 ਤੋਂ ਫਾਰਮਾ ਕੰਪਨੀਆਂ ਵੱਲੋਂ ਡਾਕਟਰਾਂ ਨੂੰ ਗਿਫਟ ਦੇ ਤੌਰ 'ਤੇ ਮੈਡੀਕਲ ਸੈਂਪਲ, ਪਰਸਨਲ ਗਿਫਟ, ਫਰੀ ਹਾਲੀਡੇ ਪਲਾਨ ਆਦਿ ਨਹੀਂ ਦਿੱਤੇ ਜਾ ਸਕਣਗੇ। ਸਰਕਾਰ ਦੇ ਮੁਤਾਬਕ ਇਹ ਕੰਪਨੀਆਂ ਦਾ ਪ੍ਰੋਡਕਟ ਪ੍ਰਮੋਸ਼ਨ ਕਰਨ ਦਾ ਗਲਤ ਤਰੀਕਾ ਹੈ, ਜਿਸ ਨੂੰ 1 ਜਨਵਰੀ ਤੋਂ ਬੈਨ ਕੀਤਾ ਜਾ ਰਿਹਾ ਹੈ।
ਸਿਰਫ 1499 ਰੁਪਏ 'ਚ ਰੋਟੇਟਿੰਗ ਕੈਮਰੇ ਵਾਲਾ ਇਹ ਫੋਨ
NEXT STORY