ਨਵੀਂ ਦਿੱਲੀ- ਸੈਰ-ਸਪਾਟਾ ਖੇਤਰ ਦੇ ਲਈ ਇਸ ਸਾਲ ਵੀਜ਼ਾ ਪ੍ਰਣਾਲੀ 'ਚ ਢਿੱਲ ਦਿੱਤੀ ਜਾਣੀ ਇਕ ਪ੍ਰਾਪਤੀ ਰਹੀ। ਸੈਰ-ਸਪਾਟਾ ਮੰਤਰਾਲਾ ਨੇ 2014 'ਚ ਇਲੈਕਟ੍ਰਾਨਿਕ ਟ੍ਰੈਵਲ ਆਥਰਾਈਜ਼ੇਸ਼ਨ (ਈ.ਟੀ.ਏ.) ਦੇ ਜ਼ਰੀਏ 43 ਦੇਸ਼ਾਂ ਦੇ ਲਈ ਆਉਣ 'ਤੇ ਵੀਜ਼ਾ ਸਹੂਲਤ ਸ਼ੁਰੂ ਕੀਤੀ।
ਈ.ਟੀ.ਏ. ਤੋਂ ਇਲਾਵਾ, ਮੰਤਰਾਲਾ ਨੇ ਵਿਦੇਸ਼ੀ ਸੈਲਾਨੀਆਂ ਦੇ ਲਈ ਸਵਾਗਤ ਕਾਰਡ ਪੇਸ਼ ਕੀਤਾ ਅਤੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਟੂਰਿਸਟ ਹੈਲਪਲਾਈਨ ਚਾਲੂ ਕੀਤੀ। ਇਸ ਦੌਰਾਨ ਸੈਰ-ਸਪਾਟਾ ਮੰਤਰਾਲਾ ਦੀ ਕਮਾਨ ਸ਼੍ਰੀਪਾਦ ਨਾਇਕ ਤੋਂ ਮਹੇਸ਼ ਸ਼ਰਮਾ ਦੇ ਹੱਥ ਚਲੀ ਗਈ। ਸ਼ਰਮਾ ਨੇ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਤ ਕਰਨ ਦੇ ਲਈ ਕਈ ਉਪਾਵਾਂ ਦੇ ਨਾਲ ਆਪਣੀ ਪਾਰੀ ਸ਼ੁਰੂ ਕੀਤੀ।
ਮੰਤਰਾਲਾ ਨੇ ਦੇਸ਼ 'ਚ ਆਰਥਿਕ ਸਥਲਾਂ ਵੱਲ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ 'ਅਧਿਆਤਮਕ ਸੈਰ-ਸਪਾਟੇ' 'ਤੇ ਜ਼ੋਰ ਦੇਣ ਦੀ ਰਣਨੀਤੀ ਤਿਆਰ ਕੀਤੀ, ਜਿਸ ਨਾਲ ਇਟਲੀ ਅਤੇ ਸਾਊਦੀ ਅਰਬ ਦੀ ਤਰਜ਼ 'ਤੇ ਭਾਰਤੀ ਧਾਰਮਿਕ ਸਥਲਾਂ ਨੂੰ ਵੀ ਸੈਰ-ਸਪਾਟੇ ਦੇ ਨਕਸ਼ੇ 'ਚ ਉਭਾਰਿਆ ਜਾ ਸਕੇ।
ਅਮਰੀਕਾ, ਇਜ਼ਰਾਇਲ, ਜਰਮਨੀ ਅਤੇ ਰੂਸ ਸਮੇਤ 43 ਦੇਸ਼ਾਂ ਦੇ ਲਈ ਈ.ਟੀ.ਏ. ਸ਼ੁਰੂ ਕਰਨ ਦੇ ਨਾਲ 27 ਨਵੰਬਰ ਨੂੰ ਇਸ ਨੂੰ ਪੇਸ਼ ਕੀਤੇ ਜਾਣ ਤੋਂ ਹੁਣ ਤੱਕ ਲਗਭਗ 16,000 ਵੀਜ਼ਾ ਦੀ ਪ੍ਰੋਸੈਸਿੰਗ ਕੀਤੀ ਗਈ।
ਮੰਤਰਾਲਾ ਨੇ ਪੜਾਵਵਾਰ ਤਰੀਕੇ ਨਾਲ ਲਗਭਗ 150 ਦੇਸ਼ਾਂ ਨੂੰ ਇਸ ਸਹੂਲਤ ਦੇ ਦਾਇਰੇ ਵਿਚ ਲਿਆਉਣ ਦਾ ਟੀਚਾ ਰੱਖਿਆ ਹੈ। ਜਨਵਰੀ-ਨਵੰਬਰ ਦੇ ਦੌਰਾਨ ਕੁਲ 65.8 ਲੱਖ ਵਿਦੇਸ਼ੀ ਸੈਲਾਨੀ ਭਾਰਤ ਆਏ ਜੋ ਬੀਤੇ ਸਾਲ ਦੀ ਇਸੇ ਸਮਾਂ ਮਿਆਦ 'ਚ ਆਏ ਵਿਦੇਸ਼ੀ ਸੈਲਾਨੀਆਂ ਦੇ ਮੁਕਾਬਲੇ 'ਚ 7.1 ਫੀਸਦੀ ਵੱਧ ਹਨ।
ਓਪੋ ਨੇ ਪੇਸ਼ ਕੀਤਾ ਨਵਾਂ ਸਮਾਰਟਫੋਨ ਆਰ5 ਭਾਰਤ 'ਚ ਪੇਸ਼
NEXT STORY