ਨਵੀਂ ਦਿੱਲੀ- ਸੁਵੇਨ ਲਾਈਫ ਸਾਈਂਸਿਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਵੱਲੋਂ ਤਿਆਰ ਨਰਵਸ ਸਿਸਟਮ ਦੀ ਇਕ ਦਵਾਈ ਨੂੰ ਯੂਰੇਸ਼ੀਆ, ਜਾਪਾਨ ਅਤੇ ਮੈਕਸਿਕੋ 'ਚ ਪੇਟੇਂਟ ਹਾਸਲ ਹੋਇਆ ਹੈ। ਇਹ ਨਵਾਂ ਔਸ਼ਧੀ ਰਸਾਇਨ ਅਲਜ਼ਾਈਮਰ ਅਤੇ ਪਾਰਕਿੰਸਨ ਸਬੰਧੀ ਬੀਮਾਰੀਆਂ ਦੇ ਇਲਾਜ਼ 'ਚ ਕਾਫੀ ਲਾਹੇਵੰਦ ਹੈ।
ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਹੈ ਕਿ ਉਸ ਨੂੰ ਯੂਰੇਸ਼ੀਆ ਜਾਪਾਨ ਅਤੇ ਮੈਕਸਿਕੋ ਤੋਂ ਉਤਪਾਦ ਸਬੰਧੀ ਪੇਟੇਂਟ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਨਰਵਸ ਸਿਸਟਮ 'ਤੇ ਕੇਂਦਰਤ ਇਹ ਉਤਪਾਦ ਬਾਜ਼ਾਰ 'ਚ ਆਉਣ ਵਾਲਾ ਹੈ। ਇਸ ਉਤਪਾਦ ਦੇ ਲਈ ਪੇਟੇਂਟ ਅਧਿਕਾਰ 2029 ਤੱਕ ਦੀ ਸਮਾਂ ਮਿਆਦ ਦੇ ਲਈ ਦਿੱਤੇ ਗਏ ਹਨ।
ਏਮਾਰ ਐੱਮ.ਜੀ.ਐੱਫ. ਨੂੰ ਗੁੜਗਾਂਵ ਪ੍ਰਾਜੈਕਟ ਦੇ ਲਈ ਕਬਜ਼ਾ ਸਰਟੀਫਿਕੇਟ ਮਿਲਿਆ
NEXT STORY