ਨਵੀਂ ਦਿੱਲੀ- ਦੁਨੀਆ ਦੀ ਦਿੱਗਜ਼ ਮੋਬਾਈਲ ਕੰਪਨੀਆਂ 'ਚ ਸ਼ੁਮਾਰ ਕੋਰੀਆਈ ਕੰਪਨੀ ਸੈਮਸੰਗ ਦੇ ਕਵਰਡ ਸਕਰੀਨ ਵਾਲੇ ਪਹਿਲੇ ਸਮਾਰਟਫੋਨ ਗਲੈਕਸੀ ਨੋਟ ਐੱਜ ਦੀ ਬੁਕਿੰਗ ਭਾਰਤ 'ਚ ਅਮੇਜ਼ਨ 'ਤੇ ਸ਼ੁਰੂ ਹੋ ਗਈ ਹੈ। ਅਮੇਜ਼ਨ ਇੰਡੀਆ ਅਨੁਸਾਰ ਇਹ ਫੋਨ 5 ਜਨਵਰੀ 2015 ਨੂੰ ਰਿਲੀਜ਼ ਹੋਵੇਗਾ। ਲਿਮਟਿਡ ਐਡੀਸ਼ਨ ਵਾਲੇ ਇਸ ਕਵਾਡ ਕੋਰ ਸਮਾਰਟਫੋਨ 'ਚ 5.6 ਇੰਚ ਦੀ ਸੁਪਰ ਐਮੋਲੇਡ ਸਕਰੀਨ ਹੈ।
ਇਸ ਦੀ ਕੀਮਤ 68500 ਰੁਪਏ ਹੋਵੇਗੀ ਪਰ ਇਸ ਨੂੰ 64900 ਰੁਪਏ ਦੀ ਆਪ੍ਰੇਟਿੰਗ ਕੀਮਤ 'ਤੇ ਵੇਚਿਆ ਜਾਵੇਗਾ। ਅਮੇਜ਼ਨ ਇੰਡੀਆ 'ਤੇ ਇਹ ਫੋਨ ਚਾਰਕੋਲ ਬਲੈਕ ਅਤੇ ਫ੍ਰਾਸਟ ਵ੍ਹਾਈਟ ਕਲਰ 'ਚ ਉਪਲੱਬਧ ਹੈ। ਤੁਹਾਨੂੰ ਦੱਸ ਦਈਏ ਕਿ ਸੈਮਸੰਗ ਗਲੈਕਸੀ ਨੋਟ ਐਜ ਨੂੰ ਪਿਛਲੇ ਹਫਤੇ ਹੀ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਹ ਹੈਂਡਸੈਟ ਵਧੀਆ ਫੀਚਰ ਵਾਲਾ ਹੈ। ਫੋਨ ਸੱਜੇ ਪਾਸੇ ਵਾਲੇ ਕਿਨਾਰੇ ਤੋਂ ਮੁੜਿਆ ਹੋਇਆ ਹੈ ਅਤੇ ਸਾਰੇ ਕੰਟਰੋਲ, ਐਪਸ ਉਸ ਮੁੜੇ ਹੋਏ ਹਿੱਸੇ 'ਤੇ ਹੀ ਹਨ।
ਇਹ 2.7 ਜੀ.ਐਚ.ਜ਼ੈਡ. ਕਵਾਡ ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ਦਾ ਰਿਅਰ ਕੈਮਰਾ ਬਹੁਤ ਸ਼ਕਤੀਸ਼ਾਲੀ 16 ਮੈਗਾਪਿਕਸਲ ਦਾ ਹੈ, ਜਦਕਿ ਫਰੰਟ ਕੈਮਰਾ 3.7 ਮੈਗਾਪਿਕਸਲ ਦਾ ਹੈ। ਇਸ ਦੀ ਰੈਮ 3 ਜੀ.ਬੀ. ਦੀ ਹੈ ਅਤੇ ਇਸ 'ਚ ਦੋ ਤਰ੍ਹਾਂ ਦੇ ਇੰਟਰਨਲ ਸਟੋਰੇਜ ਦੇ ਵਿਕਲਪ ਹਨ 32 ਜੀ.ਬੀ. ਅਤੇ 64 ਜੀ.ਬੀ.।
2015 'ਚ ਰਹੇਗਾ ਸਮਾਰਟਫੋਨਸ ਦਾ ਦਬਦਬਾ
NEXT STORY