ਬੀਜਿੰਗ- ਨਵੇਂ ਆਰਡਰਾਂ ਅਤੇ ਵਿਨਿਰਮਾਣ ਘਟਨ ਨਾਲ ਸਾਲ ਦੇ ਆਖਰੀ ਮਹੀਨੇ 'ਚ ਚੀਨ ਦੇ ਉਦਯੋਗਿਕ ਉਤਪਾਦਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਐੱਚ.ਐੱਸ.ਬੀ.ਸੀ. ਪਰਜੇਜ਼ਿੰਗ ਮੈਨੇਜਰਸ ਇੰਡੈਕਸ ਪਿਛਲੇ ਮਹੀਨੇ ਦੇ ਮੁਕਾਬਲੇ 50 ਤੋਂ ਘੱਟ ਕੇ 49.6 'ਤੇ ਆ ਗਿਆ। ਸੂਚਕ ਅੰਕ ਦਾ 50 'ਤੇ ਰਹਿਣਾ ਉਤਪਾਦਨ 'ਚ ਸਥਿਰਤਾ ਦਾ ਪ੍ਰਤੀਕ ਹੁੰਦਾ ਹੈ ਜਦੋਂਕਿ ਇਸ ਤੋਂ ਘੱਟ ਰਹਿਣ ਨਾਲ ਉਦਯੋਗਿਕ ਉਤਪਾਦਨ 'ਚ ਨਾ ਪੱਖੀ ਵਾਧੇ ਦਾ ਸੰਕੇਤ ਮੰਨਿਆ ਜਾਂਦਾ ਹੈ। 7 ਮਹੀਨਿਆਂ 'ਚ ਪਹਿਲੀ ਵਾਰ ਚੀਨ ਦੇ ਉਦਯੋਗਿਕ ਉਤਪਾਦਨ 'ਚ ਨਾ ਪੱਖੀ ਵਾਧਾ ਹੋਇਆ ਹੈ।
ਸੂਚਕ ਅੰਕ ਜਾਰੀ ਕਰਦੇ ਹੋਏ ਐੱਚ.ਐੱਸ.ਬੀ.ਸੀ. ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਆਰਡਰਾਂ 'ਚ ਕਮੀ ਦੇ ਕਾਰਨ ਦਸੰਬਰ 'ਚ ਕੰਪਨੀਆਂ ਨੇ ਕੁਝ ਕਰਮਚਾਰੀਆਂ ਦੀ ਛਾਂਟੀ ਵੀ ਕੀਤੀ ਹੈ। ਦਸੰਬਰ 'ਚ ਲਾਗਤ ਅਤੇ ਉਤਪਾਦਨ ਦੋਹਾਂ ਮੁੱਲਾਂ 'ਚ 9 ਮਹੀਨੇ ਦੀ ਸਭ ਤੋਂ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਨਿਰਮਾਣ 'ਚ ਕਮਜ਼ੋਰੀ ਜਾਰੀ ਰਹਿਣ ਦੇ ਕਾਰਨ ਲਗਾਤਾਰ 14ਵੇਂ ਮਹੀਨੇ ਰੋਜ਼ਗਾਰ 'ਚ ਕਮੀ ਆਈ ਹੈ।
ਮਾਈਕਰੋਸਾਫਟ ਨੇ ਟੈਕਨਾਲੋਜੀ ਸਹਾਇਤਾ ਘੋਟਾਲੇ ਦੇ ਦੋਸ਼ 'ਚ ਭਾਰਤੀ ਕੰਪਨੀ 'ਤੇ ਠੋਕਿਆ ਮੁਕਦਮਾ
NEXT STORY