ਵਾਸ਼ਿੰਗਟਨ— ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) 'ਤੇ ਪੁਲਾੜ ਯਾਤਰੀਆਂ ਨੇ 16 ਵਾਰ ਨਵਾਂ ਸਾਲ ਮਨਾਇਆ ਕਿਉਂਕਿ ਪੁਲਾੜ ਸਟੇਸ਼ਨ ਅੱਧੀ ਰਾਤ ਵਿਚ 16 ਵਾਰ ਧਰਤੀ ਦੇ ਇਕ ਹਿੱਸੇ ਦੇ ਉਪਰੋਂ ਲੰਘਿਆ। ਨਾਸਾ ਨੇ ਦੱਸਿਆ ਕਿ ਆਈ. ਐੱਸ. ਐੱਸ. ਦੇ ਮਾਧਿਅਮ ਨਾਲ ਧਰਤੀ ਦੀ ਚੱਕਰ ਲਗਾ ਰਹੇ ਅਮਲੇ ਦੇ 42 ਮੈਂਬਰਾਂ ਨੂੰ 16 ਵਾਰ ਨਵਾਂ ਸਾਲ ਮਨਾਉਣ ਦਾ ਮੌਕਾ ਮਿਲਿਆ। ਪੁਲਾੜ ਸਟੇਸ਼ਨ 28,163 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਧਲਤੀ ਦਾ ਚੱਕਰ ਲਗਾ ਰਿਹਾ ਹੈ। ਅਮਲੇ ਦੇ ਮੈਂਬਰ ਨਵੇਂ ਸਾਲ ਦੀ ਸ਼ਾਮ ਵੱਖ-ਵੱਖ ਪ੍ਰੀਖਣਾਂ ਵਿਚ ਲੱਗੇ ਸਨ, ਜਿਨ੍ਹਾਂ ਵਿਚ ਪੁਲਾੜ ਵਿਚ ਲੰਬੇ ਸਮੇਂ ਤੱਕ ਰਹਿਣ ਤੋਂ ਬਾਅਦ ਇਨਸਾਨ ਦੀਆਂ ਅੱਖਾਂ ਵਿਚ ਆਉਣ ਵਾਲੇ ਬਦਲਾਅ ਆਦਿ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਇਸ ਸਾਲ ਪੁਲਾੜ ਸਟੇਸ਼ਨ ਵਿਚ ਸਪੇਸ ਐਕਸ -5 ਅਤੇ ਡ੍ਰੈਗਨ ਪਹੁੰਚਣ ਵਾਲੇ ਹਨ।
ਫਿਲਸਤੀਨ ਨੇ ਅੰਤਰਰਾਸ਼ਟਰੀ ਸਮਝੌਤੇ 'ਤੇ ਕੀਤੇ ਦਸਤਖਤ
NEXT STORY