ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਨੇ ਇਕ ਦੂਜੇ ਦੀਆਂ ਪ੍ਰਮਾਣੂ ਸੰਸਥਾਵਾਂ 'ਤੇ ਹਮਲਾ ਨਾ ਕਰਨ ਦੇ ਸਮਝੌਤੇ ਦੇ ਤਹਿਤ ਵੀਰਵਾਰ ਆਪਣੀਆਂ ਪ੍ਰਮਾਣੂ ਸੰਸਥਾਵਾਂ ਅਤੇ ਇਨ੍ਹਾਂ ਨਾਲ ਜੁੜੇ ਹੋਰ ਕੇਂਦਰਾਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ। ਇਨ੍ਹਾਂ ਸੂਚੀਆਂ ਦਾ ਇਥੇ ਅਤੇ ਇਸਲਾਮਾਬਾਦ 'ਚ ਇਕ ਡਿਪਲੋਮੈਟਿਕ ਪੱਧਰ 'ਤੇ ਆਦਾਨ-ਪ੍ਰਦਾਨ ਕੀਤਾ ਗਿਆ। ਦੋਵਾਂ ਦੇਸ਼ਾਂ ਨੇ ਇਸ ਸਮਝੌਤੇ 'ਤੇ 31 ਦਸੰਬਰ 1988 'ਚ ਦਸਤਖਤ ਕੀਤੇ ਸਨ ਅਤੇ 27 ਜਨਵਰੀ 1991 ਤੋਂ ਇਹ ਸਮਝੌਤਾ ਲਾਗੂ ਹੋਇਆ ਸੀ। ਸਮਝੌਤੇ 'ਚ ਇਹ ਧਾਰਾ ਹੈ ਕਿ ਦੋਵੇਂ ਦੇਸ਼ ਹਰ ਸਾਲ ਜਨਵਰੀ 'ਚ ਪ੍ਰਮਾਣੂ ਸੰਸਥਾਵਾਂ ਅਤੇ ਉਨ੍ਹਾਂ ਨਾਲ ਜੁੜੇ ਕੇਂਦਰਾਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕਰਨਗੇ। ਅਧਿਕਾਰਤ ਜਾਣਕਾਰੀ ਅਨੁਸਾਰ ਇਹ 24ਵਾਂ ਮੌਕਾ ਹੈ ਜਦੋਂ ਦੋਵਾਂ ਦੇਸ਼ਾਂ ਨੇ ਇਸ ਤਰ੍ਹਾਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ। ਦੋਵਾਂ ਦੇਸ਼ਾਂ ਨੇ ਇਕ ਦੂਜੇ ਦੀਆਂ ਜੇਲਾਂ 'ਚ ਬੰਦ ਨਾਗਰਿਕਾਂ ਦੀਆਂ ਸੂਚੀਆਂ ਦਾ ਵੀ ਆਦਾਨ-ਪ੍ਰਦਾਨ ਕੀਤਾ।
ਪਾਕਿ 'ਚ 2015 ਦਾ ਪਹਿਲਾ ਪੋਲੀਓ ਰੋਗੀ 2 ਸਾਲ ਦਾ ਬੱਚਾ
NEXT STORY