ਨਾਸਿਕ— ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਵਿਚ ਤੰਤਰ ਸਾਧਨਾਂ ਲਈ ਦੋ ਔਰਤਾਂ ਦੀ ਬਲੀ ਦੇਣ ਦੇ ਮਾਮਲੇ ਵਿਚ ਘੋਟੀ ਪੁਲਸ ਨੇ ਤਾਂਤਰਿਕ ਔਰਤ ਬੱਛੀਬਾਈ ਖੜਗੇ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬੱਛੀਬਾਈ ਨੇ ਪੁਲਸ ਕੋਲ ਪ੍ਰਗਟਾਵਾ ਕੀਤਾ ਕਿ ਉਸਨੇ ਆਪਣੇ ਗੁਰੂ ਦੇ ਕਹਿਣ 'ਤੇ ਇਹ ਬਲੀਆਂ ਦਿੱਤੀਆਂ। ਉਸਨੇ ਕੁਲ 7 ਔਰਤਾਂ ਦੀ ਬਲੀ ਦੇਣੀ ਸੀ। ਉਸਨੇ ਦੱਸਿਆ ਕਿ ਇਸ ਤਲਾਸ਼ ਦੌਰਾਨ ਬੱਛੀਬਾਈ ਦੀ ਇਕ ਚੇਲੀ ਬੁੱਗੀਬਾਈ ਨੇ ਆਪਣੇ ਘਰ ਵਿਚ ਸੱਸ ਵਲੋਂ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਦੱਸੀ ਤਾਂ ਉਸਨੇ ਉਸਦੀ ਸੱਸ 'ਤੇ ਭੂਤ ਦਾ ਸਾਇਆ ਦੱਸ ਕੇ ਬੁੱਗੀਬਾਈ ਦੀ ਸੱਸ ਨੂੰ ਆਪਣੇ ਕੋਲ ਸੱਦ ਲਿਆ ਅਤੇ ਝਾੜ ਫੂਕ ਦੌਰਾਨ ਉਸਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਦਫਨਾ ਦਿੱਤਾ।
ਬਿਹਾਰ 'ਚ ਪੀਕੇ ਹੋਈ ਟੈਕਸ ਫ੍ਰੀ
NEXT STORY